Mohit Sen

  • June 2020
  • PDF

This document was uploaded by user and they confirmed that they have the permission to share it. If you are author or own the copyright of this book, please report to us by using this DMCA report form. Report DMCA


Overview

Download & View Mohit Sen as PDF for free.

More details

  • Words: 9,664
  • Pages: 9
ਗਾਧੀਵਾਦ ਅੱਜ ਦੇ ਸਮੇਂ ਿਵਚ - ਮੋਿਹਤ ਸੇਨ ਆਪਣੀ ਿਜ਼ੰਦਗੀ ਦੇ ਆਖਰੀ ਿਦਨਾ ਿਵਚ ਮਹਾਤਮਾ ਗਾਧੀ ਬੰਗਾਲ ਿਵਚ ਸਨ ਤਾ ਉਹਨਾ ਨੇ ਬੰਗਾਲੀ ਿਲਪੀ ਿਸੱਖਣ ਦਾ ਫ਼ੈਸਲਾ ਕੀਤਾ ਸੀ। ਇਥੇ ਇਹ ਿਜ਼ਕਰ ਕਰਨਾ ਮੁਨਾਿਸਬ ਹੀ ਹੋਵੇਗਾ ਿਕ ਗੁਜਰਾਤ ਦੇ ਜੰਮਪਲ ਹੁੰਿਦਆ ਹੋਇਆ ਵੀ ਮਹਾਤਮਾ ਗਾਧੀ ਨੇ ਨਾ ਿਸਰਫ਼ ਿਹੰਦੀ ਤੇ ਉਰਦੂ ਸਗੋਂ ਤਾਿਮਲ, ਤੇਲਗੂ ਮਿਲਆਲਮ ਤੇ ਬੰਗਾਲੀ ਵੀ ਪੜਹਨੀ ਤੇ ਿਲਖਣੀ ਿਸੱਖੀ। ਇਹ ਐਵੇਂ ਉਸਦਾ ਲੱਲਹ ਨਹੀਂ ਸੀ ਸਗੋਂ ਉਸਦੀ ਸੋਚ ਤੇ ਸਰਗਰਮੀ ਦਾ ਇਕ ਅਿਹਮ ਪੱਖ ਸੀ, ਿਜਸਦਾ ਹੋਰ ਵੇਰਵਾ ਅੱਗੋਂ ਆਏਗਾ। ਉਸ ਸਮੇਂ ਇਕ ਬੰਗਾਲੀ ਨੇ ਉਹਨਾ ਤੋਂ ਹੋਰਨਾ ਬੰਗਾਲੀਆ ਦੇ ਨਾਅ ਿਕਸੇ ਸੁਨੇਹੇ ਦੀ ਮੰਗ ਕੀਤੀ ਸੀ। ਉਸ ਿਦਨ ਗਾਧੀ ਜੀ ਨੇ ਮੋਨ ਵਰਤ ਰੱਿਖਆ ਹੋਇਆ ਸੀ ਿਜਹੜਾ ਉਹ ਸਵੈ-ਕਾਬੂ ਦੇ ਅਿਭਆਸ ਵਜੋਂ ਹਫ਼ਤੇ ਦੇ ਹਫ਼ਤੇ ਇਕ ਿਦਨ ਲਈ ਰੱਖਦੇ ਸਨ। ਉਹਨਾ ਆਪਣਾ ਸੁਨੇਹਾ ਨਵੀਂ ਿਸੱਖੀ ਿਲਪੀ ਿਵਚ ਿਲਿਖਆ ਸੀ। ਸਨੇਹਾ ਸੀ, "ਜੀਵਾਨੀ ਅਮਾਰ ਬਾਨੀ।" ਮੇਰਾ ਜੀਵਨ ਹੀ ਮੇਰਾ ਸੁਨੇਹਾ ਹੈ। ਇਹ ਸੁਨੇਹਾ ਮਹਾਤਮਾ ਗਾਧੀ ਦਾ ਜੀਵਨ ਭਰ ਦਾ ਸੱਚ ਸੀ। ਉਹਨਾ ਦੀ ਮੌਤ ਤੋਂ ਿਪਛੋਂ ਵੀ ਇਹ ਓਨਾ ਹੀ ਸੱਚ ਹੈ। ਉਸ ਦੀ ਿਜ਼ੰਦਗੀ ਹੀ ਉਸ ਦੀ ਅਮਰ ਕਹਾਣੀ ਹੈ। ਇਸ ਿਵਚ ਕੋਈ ਪਾਸਕੂ ਨਹੀਂ, ਨਾ ਘੱਟ, ਨਾ ਹੀ ਵੱਧ। ਉਸ ਦੀ ਿਜ਼ੰਦਗੀ ਤੇ ਉਸਦੇ ਕੰਮ ਅਿਜਹੇ ਹਨ ਿਕ ਉਹਨਾ ਦਾ ਨਾਅ ਹਮੇਸ਼ਾ ਮਹਾਨ ਹਸਤੀ ਵਜੋਂ ਅਤੇ ਇਤਹਾਸ ਦੇ ਿਸਰਜਕ ਵਜੋਂ ਕਾਇਮ ਰਹੇਗਾ। ਉਸ ਦੀਆ ਪਰਾਪਤੀਆ ਐਨੀਆ ਠੋਸ ਹਨ ਿਕ ਉਹ ਆਪ ਹੀ ਆਪਣੀ ਪਿਰਭਾਸ਼ਾ ਹਨ। ਟੈਗੋਰ ਨੇ ਨਿਹਰੂ ਦੀ ਸਵੈ-ਜੀਵਨੀ ਪੜਹਕੇ ਉਸਨ ਪਰਣਾਮ ਕੀਤਾ ਸੀ- ਓਨਾ ਿਕਤਾਬ ਲਈ ਨਹੀਂ ਿਜੰਨਾ ਇਕ ਅਿਜਹੇ ਿਵਅਕਤੀ ਦੀ ਝਲਕ ਿਦਖਾਉਣ ਲਈ "ਿਜਹੜਾ ਆਪਣੇ ਹੀ ਕਾਰਨਾਿਮਆ ਨਾਲੋਂ ਵੱਧ ਮਹਾਨ ਅਤੇ ਆਪਣੇ ਚੁਿਗਰਦੇ ਨਾਲੋਂ ਵੱਧ ਸੱਚਾ ਹੈ।" ਗਾਧੀ ਜੀ ਬਾਰੇ ਸ਼ਇਦ ਅਿਜਹਾ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਕਾਰਨਾਿਮਆ ਦਾ ਸਰੂਪ ਆਪ ਹੀ ਸਨ ਅਤੇ ਆਪਣੇ ਚੁਿਗਰਦੇ ਨ, ਉਸਦੀਆ ਸਾਰੀਆ ਿਵਰੋਧਤਾਈਆ ਸਮੇਤ, ਆਪ ਹੀ ਸਾਿਖਆਤ ਕਰਦੇ ਸਨ। ਮਹਾਤਮਾ ਗਾਧੀ ਆਪਣੀਆ ਸੀਮਾਵਾ ਤੋਂ ਸੁਚੇਤ ਸੀ। ਉਹ ਇਕਸਾਰ ਹੋਣ ਿਵਚ ਯਕੀਨ ਨਹੀਂ ਸੀ ਰੱਖਦਾ, ਿਜਸ ਤੋਂ ਿਬਨਾ ਕੋਈ ਿਸਧਾਤ ਜਾ ਿਕਸੇ ਿਦਰਸ਼ਟੀਕੋਨ ਬਾਰੇ ਕੋਈ ਗੁੰਦਵਾ ਿਬਆਨ ਸੰਭਵ ਨਹੀਂ ਹੋ ਸਕਦਾ। ਵਾਸਤਵ ਿਵਚ ਉਹ ਿਖਆਲਾ ਦੀ ਇਕਸਾਰਤਾ ਨ ਛੋਟੇ ਿਦਮਾਗ਼ਾ ਦੀ ਸ਼ਰਾਰਤੀ ਕਾਢ ਜਾ ਛਲੇਡਾ ਸਮਝਦਾ ਸੀ। ਉਸਦੇ ਿਖਆਲਾ ਦੀ ਅਸੰਗਤੀ ਦੀਆ ਕਈ ਿਮਸਾਲਾ ਿਦੱਤੀਆ ਜਾ ਸਕਦੀਆ ਹਨ। ਮੈਂ ਇਸਦੀਆ ਦੋ ਿਮਸਾਲਾ ਿਦਆਗਾ, ਇਕ ਸ਼ਖ਼ਸੀ ਪਧਰ ਉਤੇ ਅਤੇ ਇਕ ਗੈਰ-ਸ਼ਖ਼ਸੀ ਪੱਧਰ ਉਤੇ। ਿਜਹੜਾ ਪਰਚਾ 'ਿਹੰਦ ਸਵਰਾਜ' ਉਹ ਿਪਛਲੀ ਸਦੀ ਦੇ ਸ਼ੁਰੂ ਿਵਚ ਪਰਕਾਸ਼ਤ ਕਰਦੇ ਸਨ ਅਤੇ ਿਜਸ ਬਾਰੇ ਉਸਦਾ ਕਿਹਣਾ ਸੀ ਿਕ ਇਹ ਉਸਦੇ ਫਲਸਫੇ ਦੀ ਪਰਮਾਣੀਕ ਪਰਤੀਿਨਧਤਾ ਕਰਦਾ ਹੈ, ਉਸ ਿਵਚ ਉਸਨੇ ਅਧੁਿਨਕ ਸਿਭਅਤਾ ਨ ਿਤੱਖੀ ਤਰਹਾ ਿਨੰਿਦਆ ਸੀ। ਉਸਨੇ ਿਵਸ਼ੇਸ਼ ਤੌਰ 'ਤੇ ਿਕਹਾ ਸੀ ਿਕ ਰੇਲਵੇ ਿਸਸਟਮ ਤੇ ਹਸਪਤਾਲਾ ਨ ਖਤਮ ਕਰ ਦੇਣਾ ਚਾਹੀਦਾ ਹੈ। ਪਰ ਸਾਡੇ ਿਵਸ਼ਾਲ ਦੇਸ਼ ਨ ਇਸ ਿਸਰੇ ਤੋਂ ਉਸ ਿਸਰੇ ਤੱਕ ਆਉਣ ਜਾਣ ਲਈ ਿਜੰਨੇ ਅਸਰਦਾਰ ਢੰਗ ਨਾਲ ਤੇ ਿਜੰਨੀ ਿਜ਼ਆਦਾ ਵਰਤੋਂ ਰੇਲਾ ਦੀ ਉਸਨੇ ਆਪਣੇ ਜੀਵਨ ਿਵਚ ਕੀਤੀ, ਓਨੀ ਸ਼ਾਇਦ ਹੀ ਹੋਰ ਿਕਸੇ ਨੇ ਕੀਤੀ ਹੋਵੇ। 1930ਿਵਆ ਿਵਚ ਜਦੋਂ ਉਸਦੀ ਭਤੀਜੀ ਅਪੈਂਿਡਸਾਈਟਸ ਦਾ ਿਸ਼ਕਾਰ ਹੋਈ ਤੇ ਉਸਨੇ ਆਪਣੇ ਮਨ ਿਵਚ ਕੰਘੀ ਮਾਰਨ ਿਪਛੋਂ ਨਾ ਕੇਵਲ ਆਪਣੀ ਭਤੀਜੀ ਦੇ ਸਰਜੀਕਲ ਓਪਰੇਸ਼ਨ ਬਾਰੇ ਸਿਹਮਤੀ ਪਰਗਟ ਕੀਤੀ ਸਗੋਂ ਓਪਰੇਸ਼ਨ ਹੁੰਦਾ ਵੀ ਦੇਿਖਆ। ਉਸਨੇ ਪਰਣ ਿਲਆ ਸੀ ਿਕ ਉਹ ਦੁੱਧ ਨਹੀਂ ਪੀਏਗਾ ਿਕਉਂਿਕ ਦੁੱਧ ਉਸਦੀ ਕਾਮੁਕ ਵਾਸ਼ਨਾ ਨ ਭੜਕਾਉਂਦਾ ਹੈ। ਪਰ ਜਦੋਂ ਡਾਕਟਰਾ ਨੇ ਿਕਹਾ ਿਕ ਉਸਨ ਦੁੱਧ ਪੀਣਾ ਹੀ ਪੈਣਾ ਹੈ ਤਾ ਉਸਨੇ ਇਸ ਦੁਿਬਧਾ ਦਾ ਹੱਲ ਬੱਕਰੀ ਦਾ ਦੁੱਧ ਪੀਣ ਿਵਚ ਲੱਭਾ। ਉਸਨ ਬਦੀ ਦਾ ਟਾਕਰਾ ਕਰਨ ਵਾਲੇ ਅਿਹੰਸਾ ਦੇ ਅਵਤਾਰ ਵਜੋਂ ਜਾਿਣਆ ਜਾਣ ਲੱਗਾ ਸੀ। ਜਦੋਂ 1939 ਿਵਚ ਦੂਸਰੀ ਸੰਸਾਰ ਜੰਗ ਦੇ ਿਛੜਨ ਵੇਲੇ ਇੰਡੀਅਨ ਨੈਸ਼ਨਲ ਕਾਗਰਸ ਨੇ ਰੱਿਖਆ ਕਾਰਜਾ ਿਵਚ ਿਮਲਵਰਤਣ ਦੇਣ ਦੀ ਪੇਸ਼ਕਸ਼ ਕੀਤੀ ਬਸ਼ਰਿਤ ਿਕ ਬਰਤਾਨਵੀ ਹਾਕਮ ਕੌਮੀ ਅੰਤਿਰਮ ਸਰਕਾਰ ਦੀ ਸਥਾਪਨਾ ਪਰਵਾਰਨ ਕਰ ਲੈਣ ਤਾ ਗਾਧੀ ਜੀ ਨੇ ਿਜ਼ਦ ਕੀਤੀ ਸੀ ਿਕ ਿਕਉਂਿਕ ਇਹ ਪੇਸ਼ਕਸ਼ ਉਹਨਾ ਦੇ ਅਿਹੰਸਾ ਦੇ ਅਕੀਦੇ ਦੀ ਉਲੰਘਣਾ ਕਰਦੀ ਹੈ ਇਸ ਲਈ ਇਸ ਿਵਰੁੱਧ ਉਹਨਾ ਦਾ ਰੋਸ ਦਰਜ ਕਰ ਿਲਆ ਜਾਏ। ਪਰ ਨਾਲ ਹੀ ਉਹਨਾ ਇਹ ਵੀ ਆਖ ਿਦੱਤਾ ਸੀ ਿਕ ਕਾਗਰਸ ਜੋ ਮੁਨਾਸਬ ਸਮਝਦੀ ਹੈ, ਉਹੀ ਕਰੇ ਿਕਉਂਿਕ ਉਹਨਾ ਦੀ ਰਾਏ ਕੋਈ ਅਰਥ ਨਹੀਂ ਰੱਖਦੀ ਿਕਉਂਿਕ ਉਹ ਕਾਗਰਸ ਦੇ ਸਾਧਾਰਨ ਮੈਂਬਰ ਹੀ ਨਹੀਂ। ਇਸਦੇ ਬਾਵਜੂਦ ਕੇਵਲ ਿਤੰਨ ਸਾਲ ਿਪਛੋਂ ਿਜਸ "ਿਹੰਦੁਸਤਾਨ ਛਡੋ" ਲਿਹਰ ਦੀ ਅਗਵਾਈ ਕਰ ਰਹੇ ਸਨ, ਉਸਦੇ ਪਰੋਗਰਾਮ ਦੀ ਪਿਹਲੀ ਮੱਦ ਇਹ ਸੀ ਿਕ ਪਰਾਪਤ ਕੀਤੀ ਜਾਣ ਵਾਲੀ ਕੌਮੀ ਸਰਕਾਰ ਜਾਪਾਨੀਆ ਦੇ ਿਖਲਾਫ਼ ਲੜੇਗੀ, ਜੇ ਜਾਪਾਨੀ ਫੌਜਾ ਨੇ ਇਤਹਾਦੀ ਫੌਜਾ ਦਾ ਿਪੱਛਾ ਕਰਿਦਆ ਿਹੰਦ ਉਤੇ ਹਮਲਾ ਕੀਤਾ। ਅਤੇ ਜਦੋਂ ਆਜ਼ਾਦੀ ਹਾਸਲ ਹੋ ਗਈ ਤਾ 1947 ਦੇ ਅਖੀਰ ਿਵਚ ਕਸ਼ਮੀਰ ਿਵਚ ਪਾਿਕਸਤਾਨੀ ਹਮਲਾਵਰਾ ਨ ਪਛਾੜਨ ਲਈ ਿਹੰਦੁਸਤਾਨੀ ਸੈਨਾ ਉਥੇ ਭੇਜਣੀ ਪਈ ਤਾ ਿਹੰਦ ਸਰਕਾਰ ਨੇ ਮਹਾਤਮਾ ਗਾਧੀ ਦੀ ਅਸ਼ੀਰਵਾਦ ਮੰਗੀ ਤੇ ਪਰਾਪਤ ਕੀਤੀ। ਹੁਣ ਜਦੋਂ ਅਸੀਂ ਅਿਹੰਸਾ ਦੀ ਗੱਲ ਕਰ ਰਹੇ ਹਾ ਅਤੇ ਜਦੋਂ ਅਿਹੰਸਾ ਰਾਹੀਂ ਬਰਤਾਨਵੀ ਸਾਮਰਾਜ ਦੀ ਿਸ਼ਕਸਤ ਿਹੰਦ ਨ ਅਤੇ ਸੰਸਾਰ ਨ ਮਹਾਤਮਾ ਗਾਧੀ ਦਾ ਸੱਭ ਤੋਂ ਮਹਾਨ ਤੁਹਫ਼ਾ ਿਗਣੀ ਜਾਦੀ ਹੈ, ਤਾ ਲਗਦੇ ਹੱਥ ਇਸ ਮਾਮਲੇ ਦੀ ਪੁਣਛਾਣ ਵੀ ਕਰ ਲਈ ਜਾਣੀ ਚਾਹੀਦੀ ਹੈ। ਗਾਧੀ ਜੀ ਬੜੇ ਮਹਾਨ ਆਗੂ ਤੇ ਆਰਗੇਨਾਏਜ਼ਰ ਸਨ ਿਜਨਾ ਨ ਸਾਡੇ ਲੋਕਾ ਦੇ ਸਤੁੰਤਰਤਾ ਸੰਗਰਾਮ ਨੇ ਪੈਦਾ ਕੀਤਾ। ਅਤੇ ਿਜਸ ਮੰਿਜ਼ਲ ਉਤੇ ਅਸੀਂ ਪਹੁੰਚੇ ਹਾ ਉਸਨੇ ਮਹਾਤਮਾ ਗਾਧੀ ਨ ਇਸ ਗੱਲ ਦਾ ਅਿਧਕਾਰੀ ਬਣਾ ਿਦਤਾ ਹੈ ਿਕ ਉਹਨਾ ਨ ਸਮੁੱਚੀ ਮਨੁੱਖਤਾ ਦੇ ਇਤਹਾਸ ਿਵਚ ਸਦੀਵੀ ਥਾ ਪਰਾਪਤ ਹੋਵੇ। ਪਰ ਇਥੇ ਮੈਂ ਇਹ ਸਿਨਮਰ ਬੇਨਤੀ ਕਰਨਾ ਚਹਾਗਾ ਿਕ ਅਸੀਂ ਜੋ ਕੁਝ ਵੀ ਹੁਣ ਹਾ ਉਸਦਾ ਕਾਰਨ ਅਿਹੰਸਾ ਬਾਰੇ ਉਹਨਾ ਦਾ ਅਕੀਦਾ ਨਹੀਂ ਸੀ। ਉਹ ਹਮੇਸ਼ਾ ਇਸ ਗੱਲ ਉਤੇ ਜ਼ੋਰ ਿਦੰਦੇ ਰਹੇ ਿਕ ਅਦਮ-ਤਸ਼ੱਦਦ ਜਾ ਅਿਹੰਸਾ ਉਹਨਾ ਲਈ ਿਨਸ਼ਚੇ ਦਾ ਦਰਜਾ ਰਖਦੀ ਹੈ। ਸੱਚ, ਿਜਸਨ ਉਹ ਪਰਮਾਤਮਾ ਸਮਝਦੇ ਸਨ, ਕੇਵਲ ਿਪਆਰ ਰਾਹੀਂ ਹੀ ਪਾਇਆ ਜਾ ਸਕਦਾ ਹੈ ਤੇ ਇਸਦਾ ਮਾਰਗ ਵੀ ਅਿਹੰਸਾ ਹੀ ਹੈ। ਉਹ ਪਰਮਾਤਮਾ ਨ ਸਤਿਚਤਨੰਦ ਕਿਹੰਦੇ ਸਨ, ਅਤੇ ਸਮਝਦੇ ਸਨ ਿਕ ਿਪਆਰ ਅਿਹੰਸਾ ਤੋਂ ਿਬਨਾ ਸੰਭਵ ਹੀ ਨਹੀਂ। ਉਹ ਹਮੇਸ਼ਾ ਆਖਦੇ ਸਨ ਿਕ ਸੱਚ ਹੀ ਪਰਮਾਤਮਾ ਹੈ। 1931 ਦੇ ਅਖਿਰਲੇ ਿਦਨੀਂ ਉਹਨਾ 'ਯੰਗ ਇੰਡੀਆ', ਿਜਸਦਾ ਸੰਪਾਦਨ ਉਹ ਿਪਛਲੇ ਦੋ ਦਹਾਿਕਆ ਤੋਂ ਕਰਦੇ ਆ ਰਹੇ ਸਨ, ਿਵਚ ਿਲਿਖਆ ਸੀ, "ਪਿਹਲਾ ਮੈਂ ਇਸ ਿਸੱਟੇ ਤੇ ਪੁੱਜਾ ਸਾ ਿਕ ਪਰਮਾਤਮਾ ਸੱਚ ਹੈ। ਪਰ ਦੋ ਸਾਲ ਹੋਏ, ਮੈਂ ਇਕ ਕਦਮ ਹੋਰ ਅੱਗੇ ਵਿਧਆ ਤੇ ਿਕਹਾ ਿਕ ਸੱਚ ਹੀ ਪਰਮਾਤਮਾ ਹੈ। ਤੁਸੀਂ ਇਹਨਾ ਦੋਹਾ ਕਥਨਾ ਿਵਚਲੇ ਬੜੇ ਸੂਖਮ ਿਜਹੇ ਫ਼ਰਕ ਨ ਦੇਖ ਰਹੇ ਹੋਵੇਗਾ।" ਪੰਜ ਕੁ ਸਾਲ ਿਪਛੋਂ ਆਪਣੇ ਪਰਚੇ 'ਹਰੀਜਨ' ਿਵਚ, ਿਜਸਦਾ ਸੰਪਾਦਨ ਉਹ ਆਪਣੇ ਜੀਵਨ ਦੇ ਅੰਤ ਤੱਕ ਕਰਦੇ ਰਹੇ, ਉਹਨਾ ਿਲਿਖਆ ਸੀ, "ਮੇਰੇ ਕੋਲ ਸੰਸਾਰ ਨ ਿਸੱਿਖਆ ਦੇਣ ਲਈ ਕੋਈ ਨਵੀਂ ਗੱਲ ਨਹੀਂ। ਸੱਚ ਤੇ ਅਿਹੰਸਾ ਓਨੇ ਹੀ ਪੁਰਾਣੇ ਹਨ ਿਜਨੇ ਪਰਬਤ, ਮੈਂ ਿਸਰਫ਼ ਐਨਾ ਹੀ ਕੀਤਾ ਹੈ ਿਕ ਿਜੰਨੀ ਿਵਸ਼ਾਲ ਪੱਧਰ ਉਤੇ ਹੋ ਸਕੇ ਇਸਦਾ ਤਰਜਬਾ ਕਰ ਸਕਾ ਅਤੇ ਸੱਚ ਦੀ ਜੁਸਤਜੂ ਕਰਿਦਆ ਹੀ ਮੈਨ ਅਿਹੰਸਾ ਦੀ ਪਰਾਪਤੀ ਹੋਈ।" ਛੇ ਸਾਲ ਬਾਅਦ ਇਕ ਵਾਰ ਫੇਰ ਆਪਣੇ ਉਸੇ ਹੀ ਪਰਚੇ ਿਵਚ ਉਹਨਾ ਿਲਿਖਆ, "ਮੈਂ ਇਸ ਿਵਸ਼ਵਾਸ ਉਤੇ ਕਾਇਮ ਹਾ ਿਕ ਮੈਂ ਕਾਗਰਸ ਸਾਹਮਣੇ ਅਿਹੰਸਾ ਨ ਮਸਿਲਹਤ ਜਾ ਲੋੜ-ਅਨੁਕੂਲ ਨੀਤੀ ਵਜੋਂ ਪੇਸ਼ ਕਰ ਸਿਕਆ। ਜੇ ਮੈਂ ਇਸਨ ਿਸਆਸਤ ਿਵਚ ਦਾਖਲ ਕਰਨਾ ਸੀ ਤਾ

ਇਸ ਤੋਂ ਇਲਾਵਾ ਮੈਂ ਹੋਰ ਕੁਝ ਕਰ ਹੀ ਨਹੀਂ ਸਾ ਸਕਦਾ।" ਉਹਨਾ ਇਹ ਵੀ ਿਲਿਖਆ ਸੀ, "ਿਜਥੋਂ ਤੱਕ ਦਲੀਲ ਦੁੜਾਈ ਜਾ ਸਕਦੀ, ਿਹੰਦ ਨ ਹਿਥਆਰਬੰਦ ਬਗ਼ਾਵਤ ਰਾਹੀਂ ਪੀਹੜੀਆ ਤੱਕ ਆਜ਼ਾਦ ਨਹੀਂ ਸੀ ਕਰਾਇਆ ਜਾ ਸਕਦਾ। ਤਸ਼ੱਦਦ ਉਤੇ ਆਧਾਰਤ ਰਾਜ ਤੋਂ ਿਹੰਦ ਛੇਤੀ ਹੀ ਅੱਕ ਸਕਦਾ ਹੈ। ਮੇਰੇ ਲਈ ਮੈਦਾਨੀ ਖੇਤਰਾ ਦਾ ਇਹੀ ਸੁਨੇਹਾ ਹੈ, ਮੈਦਾਨੀ ਖੇਤਰਾ ਦੇ ਲੋਕ ਨਹੀਂ ਜਾਣਦੇ ਿਕ ਸੰਗਠਤ ਹਿਥਆਰਬੰਦ ਲੜਾਈ ਿਕਵੇਂ ਲੜਨ। ਪਰ ਉਹਨਾ ਲਈ ਆਜ਼ਾਦ ਹੋਣਾ ਵੀ ਜ਼ਰੂਰੀ ਹੈ ਿਕਉਂਿਕ ਉਹ ਆਜ਼ਾਦੀ ਚਾਹੁੰਦੇ ਹਨ। ਉਹਨਾ ਸਮਝ ਿਲਆ ਹੈ ਿਕ ਿਹੰਸਾ ਰਾਹੀਂ ਹਾਸਲ ਕੀਤੀ ਤਾਕਤ ਉਹਨਾ ਲਈ ਵਧੇਰੇ ਦਮਨ ਦਾ ਕਾਰਨ ਬਣੇਗੀ। ਇੰਝ ਕਿਹ ਲਵੋ ਿਕ ਇਹੀ ਸੀ ਦਲੀਲ ਿਜਸਨੇ ਅਿਹੰਸਾ ਨ ਧਰਮ ਵਜੋਂ ਨਹੀਂ ਸਗੋਂ ਨੀਤੀ ਵਜੋਂ ਜਨਮ ਿਦੱਤਾ।" ਇਸ ਤਰਹਾ ਅਿਹੰਸਾ ਮਹਾਤਮਾ ਗਾਧੀ ਲਈ ਦੋ ਪੱਧਰਾ ਉਤੇ ਕੰਮ ਕਰਦੀ ਸੀ- ਉਹਨਾ ਦੇ ਆਪਣੇ ਕਈ ਿਨੱਜੀ ਅਕੀਦੇ ਵਜੋਂ ਅਤੇ ਜਨਤਕ ਰਾਜਨੀਤਕ ਸੰਘਰਸ਼ ਿਵਚ ਨੀਤੀ ਜਾ ਸਮੇਂ ਅਨੁਕੂਲ ਦਾਅਪੇਚ ਵਜੋਂ। ਪਰ ਿਜਥੋਂ ਤੱਕ ਅਿਹੰਸਾ ਦੇ ਅਕੀਦੇ ਦਾ ਿਹੱਸਾ ਹੋਣ ਦਾ ਸੰਬੰਧ ਹੈ, ਇਹ ਉਸਦੀਆ ਆਪਣੀਆ ਿਨੱਜੀ ਧਾਰਨਾਵਾ ਦਾ ਿਹੱਸਾ ਸੀ। ਮਹਾਤਮਾ ਗਾਧੀ ਇਸ ਗੱਲ ਉਤੇ ਵੀ ਬਿਜ਼ੱਦ ਸਨ ਿਕ ਜਨਤਕ ਲਾਮਬੰਦੀ ਲਈ ਿਕਸੇ ਵੀ ਹੋਰ ਆਦਰਸ਼ ਜਾ ਢੰਗ ਦੇ ਮੁਕਾਬਲੇ ਉਤੇ ਅਿਹੰਸਾ ਹੀ ਇੱਕੋ ਇਕ ਤੇ ਸੰਪੂਰਨ ਬਦਲ ਹੋ ਸਕਦਾ ਹੈ ਭਾਵੇਂ ਮੁਕਾਬਲੇ ਦੇ ਹੋਰ ਆਦਰਸ਼ ਜਾ ਢੰਗ ਵੀ ਸਨ ਕਿਮਊਿਨਸਟਾ ਜਾ ਹੋਰ ਕੌਮੀ ਇਬਕਲਾਬੀਆ ਵੱਲੋਂ ਜਾ ਅਨਾਰਿਕਸਟਾ ਵੱਲੋਂ, ਿਜਹਨਾ ਨ ਬਰਤਾਨਵੀ ਸਾਮਰਾਜੀ ਗ਼ਲਤ ਤੌਰ 'ਤੇ ਦਿਹਸ਼ਤਗਰਦ ਆਖਦੇ ਸਨ, ਦਾ ਨਾਅਰਾ ਸਨ। ਇਹ ਗੱਲ ਬਹੁਤੀ ਨਹੀਂ ਜਾਣੀ ਜਾਦੀ ਿਕ 1924 ਿਵਚ ਬੈਲਗਾਮ ਿਵਚ ਜਦੋਂ ਉਹ, ਸ਼ਾਇਦ ਇੱਕੋ ਇਕ ਵਾਰ, ਕਾਗਰਸ ਦੇ ਪਰਧਾਨ ਚੁਣੇ ਗਏ ਸਨ, ਇਕ ਡੈਲੀਗੇਟ ਨੇ ਲੈਿਨਨ ਦੇ ਿਦਹਾਤ ਉਤੇ ਸੋਗ ਦਾ ਮਤਾ ਪਾਸ ਕਰਨ ਦਾ ਸੁਝਾਅ ਿਦੱਤਾ ਸੀ ਤਾ ਮਹਾਤਮਾ ਗਾਧੀ ਨੇ ਇਸ ਮਤੇ ਦੀ ਪਰਵਨਗੀ ਇਸ ਆਧਾਰ ਉਤੇ ਦੇਣ ਤੋਂ ਸਾਫ਼ ਇਨਕਾਰ ਕਰ ਿਦੱਤਾ ਸੀ ਿਕ ਲੈਿਨਨ ਤਸ਼ੱਦਦ ਦੇ ਹਾਮੀ ਸਨ! ਇੰਝ ਹੀ ਇਸ ਗੱਲ ਦੇ ਵੀ ਚੋਖੇ ਸਬੂਤ ਮੌਜੂਦ ਹਨ 1931 ਿਵਚ ਸ਼ਿਹਰੀ ਨਾਫਰਮਾਨੀ ਤਿਹਰੀਕ ਦੇ ਪਿਹਲੇ ਗੇੜ ਦੇ ਅੰਤ ਉਤੇ ਜਦੋਂ ਉਹ ਬਰਤਾਨਵੀ ਵਾਇਸਰਾਏ ਲਾਰਡ ਇਰਿਵਨ ਨਾਲ ਸਮਝੌਤੇ ਦੀਆ ਸ਼ਰਤਾ ਲਈ ਗੱਲਬਾਤ ਕਰ ਰਹੇ ਸਨ ਤਾ ਉਹਨਾ ਭਗਤ ਿਸੰਘ ਨ ਿਦੱਤੀ ਗਈ ਮੌਤ ਦੀ ਸਜ਼ਾ ਦੀ ਮਨਸੂਖੀ ਤੇ ਉਸਦੀ ਿਰਹਾਈ ਲਈ ਿਨਸਿਚਤ ਤੌਰ ਜ਼ੋਰ ਨਹੀਂ ਸੀ ਿਦੱਤਾ। ਗੱਲਬਾਤ ਖਤਮ ਹੋਣ ਤੋਂ ਛੇਤੀ ਹੀ ਿਪਛੋਂ ਭਗਤ ਿਸੰਘ ਤੇ ਉਸਦੇ ਸਾਥੀਆ ਨ ਫਾਸੀ ਿਦੱਤਾ ਿਗਆ ਸੀ। ਇਸ ਪਰਸੰਗ ਿਵਚ ਗੱਲ ਕਰਿਦਆ ਭਗਤ ਿਸੰਘ ਨ ਿਵਅਕਤਿਗਤ ਦਿਹਸ਼ਤਗਰਦ ਕਰਾਰ ਦੇਣਾ ਦਰੁਸਤ ਨਹੀਂ। ਭਗਤ ਿਸੰਘ ਸਮਝਦਾ ਸੀ ਿਕ ਿਜਹੜੀ ਜਨਤਕ ਲਿਹਰ ਨੇ ਅੱਗੋਂ ਹਿਥਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰਨਾ ਹੈ, ਉਸਨ ਹਲੂਣਾ ਦੇਣ ਤੇ ਵਧਾਉਣ ਲਈ ਿਨੱਡਰ ਨੌਜਵਾਨਾ ਵੱਲੋਂ ਹਿਥਆਰਬੰਦ ਐਕਸ਼ਨ ਜ਼ਰੂਰੀ ਹੈ। ਉਹ ਨਾਸਤਕ, ਮਾਰਕਸਵਾਦੀ ਤੇ ਸੋਵੀਅਤ ਯੂਨੀਅਨ ਤੇ ਲੈਿਨਨ ਦਾ ਬਹੁਤ ਵੱਡਾ ਪਰਸੰਸਕ ਸੀ। ਫਾਸੀ ਵੱਲ ਿਲਜਾਏ ਜਾਣ ਤੋਂ ਕੁਝ ਹੀ ਿਮੰਟ ਪਿਹਲਾ ਤੱਕ ਉਹ ਲੈਿਨਨ ਦੀਆ ਿਲਖਤਾ ਪੜਹ ਿਰਹਾ ਸੀ। ਇਹ ਗੱਲ ਵੀ ਮਹੱਤਵ ਤੋਂ ਖਾਲੀ ਨਹੀਂ ਸੀ ਿਕ ਿਜਹੜੀ ਜਥੇਬੰਦੀ ਉਸਨੇ ਉਸਾਰੀ ਸੀ ਉਸਦਾ ਨਾਅ ਉਸਨੇ ਿਹੰਦੁਸਤਾਨ ਸੋਸ਼ਿਲਸਟ ਰੀਪਬਿਲਕਨ ਆਰਮੀ ਰੱਿਖਆ ਸੀ। ਉਹ ਸੈਕੂਲਿਰਜ਼ਮ ਤੇ ਿਹੰਦੂ-ਮੁਸਲਮ ਏਕਤਾ ਦਾ ਿਦਰੜ ਸਮਰਥਕ ਸੀ। ਉਸਦੀ ਦੇਸ਼ਭਗਤੀ ਦਾ ਕੋਈ ਮੁਕਾਬਲਾ ਨਹੀਂ। ਅਿਜਹੀ ਿਕਆਸਅਰਾਈ ਿਨਰਾਰਥਕ ਨਹੀਂ ਿਕ ਜੇ ਉਸਨ ਿਜਉਣ ਿਦੱਤਾ ਜਾਦਾ ਤਾ ਕੀ ਉਹ ਸਾਮਰਾਜ ਦੁਸ਼ਮਨ ਲਾਮਬੰਦੀ ਦੇ ਮੋਢੀ ਤੇ ਜਨਤਕ ਆਗੂ ਵਜੋਂ ਗਾਧੀ ਜੀ ਦਾ ਬਦਲ ਬਣ ਸਕਦਾ ਸੀ। ਜਦੋਂ ਭਗਤ ਿਸੰਘ ਦਾ ਚੇਤਾ ਆਉਂਦਾ ਹੈ ਤਾ ਬਹੁਤ ਸਾਰੇ ਪੱਖਾ ਤੋਂ ਸ਼ੇ ਗਵੇਰਾ ਦਾ ਨਾਅ ਿਦਮਾਗ਼ ਿਵਚ ਉਭਰਦਾ ਹੈ। ਮਹਾਤਮਾ ਗਾਧੀ ਅਦਮ ਤਸ਼ੱਦਦ ਦੇ ਆਪਣੇ ਿਸਧਾਤ ਤੇ ਨੀਤੀ ਨ ਿਨਸਚੇ ਹੀ ਬਾਲਸ਼ਿਵਕਵਾਦ ਦਾ ਬਦਲ ਸਮਝਦੇ ਸਨ, ਖਾਸ ਤੌਰ 'ਤੇ ਇਹ ਦੇਖਿਦਆ ਹੋਇਆ ਿਕ ਪੰਡਤ ਨਿਹਰੂ ਬਾਲਸ਼ਿਵਕ ਿਵਚਾਰਾ ਵੱਲ ਆਪਣੇ ਸਪੱਸ਼ਟ ਝੁਕਾ ਦਾ ਇਜ਼ਹਾਰ ਕਰ ਰਹੇ ਸਨ। ਅਸੀਂ ਦੇਖਦੇ ਹਾ ਿਕ 1928 ਦੇ ਅੰਤ ਤੱਕ ਉਹ ਿਲਖ ਰਹੇ ਸਨ "ਮੈਂ ਇਹ ਇਅਤਰਾਫ ਕਰਦਾ ਹਾ ਿਕ ਮੈਂ ਅਜੇ ਤੱਕ ਬਾਲਸ਼ਿਵਕਵਾਦ ਦੇ ਅਰਥ ਨਹੀਂ ਸਮਝ ਸਿਕਆ। ਮੈਂ ਿਸਰਫ਼ ਐਨਾ ਜਾਣ ਸਿਕਆ ਹਾ ਿਕ ਇਹ ਿਨੱਜੀ ਜਾਇਦਾਦ ਦੀ ਸੰਸਥਾ ਨ ਖਤਮ ਕਰਨਾ ਚਾਹੁੰਦਾ ਹੈ। ਇਹ ਆਰਥਕ ਖੇਤਰ ਿਵਚ ਕੇਵਲ ਗ਼ੈਰ-ਮਲਕੀਅਤ ਦੇ ਨੈਤਕ ਆਦਰਸ਼ ਨ ਅਮਲ ਿਵਚ ਿਲਆਉਣ ਦੇ ਤੁਲ ਹੈ ਅਤੇ ਜੇ ਲੋਕ ਇਸ ਆਦਰਸ਼ ਨ ਆਪਣੀ ਮਰਜ਼ੀ ਨਾਲ ਆਪਣਾ ਲੈਣ ਜਾ ਉਹਨਾ ਨ ਪਰੁਅਮਨ ਢੰਗਾ ਨਾਲ ਇਸਨ ਅਪਨਾਉਣ ਲਈ ਮਨਾਇਆ ਜਾ ਸਕੇ ਤਾ ਇਸ ਨਾਲੋਂ ਚੰਗੀ ਹੋਰ ਗੱਲ ਨਹੀਂ ਹੋਵੇਗੀ। ਪਰ ਿਜੰਨਾ ਕੁ ਬਾਲਸ਼ਿਵਜ਼ਮ ਬਾਰੇ ਮੈਂ ਜਾਣਦਾ ਹਾ, ਇਹ ਿਨੱਜੀ ਮਾਲਕੀ ਨ ਜ਼ਬਤ ਕਰਨ ਤੇ ਇਸ ਉਤੇ ਸਾਝੀ ਸਰਕਾਰੀ ਮਾਲਕੀ ਕਾਇਮ ਕਰਨ ਲਈ ਨਾ ਕੇਵਲ ਤਾਕਤ ਦੀ ਵਰਤੋਂ ਨ ਵਰਿਜਤ ਨਹੀਂ ਕਰਦਾ ਸਗੋਂ ਇਸਦੀ ਖੁੱਲਹੀ ਵਰਤੋਂ ਦੀ ਆਿਗਆ ਿਦੰਦਾ ਹੈ। ਜੇ ਇਹ ਹਕੀਕਤ ਹੈ ਤਾ ਮੈਨ ਇਹ ਕਿਹਣ ਿਵਚ ਕੋਈ ਿਹਚਕਚਾਹਟ ਨਹੀਂ ਿਕ ਆਪਣੇ ਮੌਜੂਦ ਰੂਪ ਿਵਚ ਬਾਲਸ਼ਿਵਕ ਹਕੂਮਤ ਬਹੁਤਾ ਿਚਰ ਕਇਮ ਨਹੀਂ ਰਿਹ ਸਕਦੀ। ਿਕਉਂਿਕ ਮੇਰਾ ਇਹ ਿਦਰੜ ਿਵਸ਼ਵਾਸ਼ ਹੈ ਿਹੰਸਾ ਦੀ ਨੀਂਹ ਉਤੇ ਕੋਈ ਦੇਰਪਾ ਉਸਾਰੀ ਨਹੀਂ ਹੋ ਸਕਦੀ। ਪਰ ਇਹ ਗੱਲ ਠੀਕ ਸਾਬਤ ਹੁੰਦੀ ਹੈ ਜਾ ਨਹੀਂ, ਇਸ ਹਕੀਕਤ ਤੋਂ ਉਕਾ ਹੀ ਇਨਕਾਰ ਨਹੀਂ ਹੋ ਸਕਦਾ ਿਕ ਅਣਿਗਣਤ ਮਰਦ ਔਰਤਾ ਨੇ ਬਾਲਸ਼ਿਵਕ ਆਦਰਸ਼ ਲਈ ਆਪਣਾ ਸੱਭ ਕੁਝ ਿਨਸ਼ਾਵਰ ਕਰ ਿਦੱਤਾ ਤੇ ਉਹਨਾ ਦੀਆ ਪਿਵੱਤਰ ਕੁਰਬਾਨੀਆ ਨੇ ਇਸ ਆਦਰਸ਼ ਨ ਿਸੰਿਝਆ। ਇਹ ਆਦਰਸ਼, ਿਜਸ ਨ ਲੈਿਨਨ ਿਜਹੀਆ ਆਦੁੱਤੀ ਆਤਮਾਵਾ ਦੇ ਆਪਣੇ ਬਲੀਦਾਨ ਨਾਲ ਪਾਵਨ ਰੂਪ ਿਦੱਤਾ, ਿਬਰਥਾ ਨਹੀਂ ਜਾ ਸਕਦਾ: ਅਿਜਹੀਆ ਆਤਮਾਵਾ ਦੇ ਿਤਆਗ ਦਾ ਉਚਾ ਸੁੱਚਾ ਪਰਮਾਣ ਸਦਾ ਲਈ ਤੇ ਿਦਨੋ ਿਦਨ ਵਧੇਰੇ ਤਾਬਾਨੀ ਨਾਲ ਜਗਾਮਗਾਉਂਦਾ ਰਹੇਗਾ ਤੇ ਿਜਉਂ ਿਜਉਂ ਸਮਾ ਬੀਤੇਗਾ, ਇਹਨਾ ਕੁਰਬਾਨੀਆ ਦੇ ਸਦਕਾ ਇਹ ਆਦਰਸ਼ ਹੋਰ ਿਨਰਮਲ ਹੁੰਦਾ ਜਾਏਗਾ।" ਕੁਝ ਸਾਲਾ ਬਾਅਦ ਕਿਮਊਿਨਜ਼ਮ ਦਾ ਬਦਲ ਵਧੇਰੇ ਕੱਟੜਤਾ ਨਾਲ ਪੇਸ਼ ਕਰਨ ਦੇ ਸਵਾਲ ਉਤੇ ਉਹਨਾ ਦਾ ਲਿਹਜਾ ਿਕਤੇ ਵੱਧ ਕਠੋਰ ਸੀ। ਇਸਦਾ ਕਾਰਨ ਓਨਾ ਿਹੰਦ ਕਿਮਊਿਨਸਟ ਪਾਰਟੀ ਦੇ ਅਸਰ ਿਵਚ ਹੋ ਿਰਹਾ ਵਾਧਾ ਨਹੀਂ ਸੀ ਿਜੰਨਾ ਇਹ ਸੀ ਿਕ ਪੰਡਤ ਨਿਹਰੂ ਦੇ ਿਦਰਸ਼ਟੀਕੋਨ ਦਾ ਮਾਰਕਸਵਾਦ ਵੱਲ ਝੁਕਾਅ ਵਧੇਰੇ ਪਰਤੱਖ ਹੋ ਿਗਆ ਸੀ। ਮਹਾਤਮਾ ਗਾਧੀ ਨੇ ਿਲਿਖਆ ਸੀ "ਸ਼ਰੇਣੀ-ਯੁੱਧ ਿਹੰਦ ਦੇ ਮੂਲ ਸੁਭਾਅ ਦੇ ਉਲਟ ਹੈ। ਆਪਣੇ ਸੁਭਾਅ ਦੇ ਪੱਖੋਂ ਿਹੰਦ ਕਿਮਊਿਨਜ਼ਮ ਨ ਅਿਜਹੇ ਢੰਗ ਨਾਲ ਿਵਕਸਤ ਕਰ ਸਕਦਾ ਹੈ ਿਜਹੜਾ ਬਰਾਬਰ ਦੇ ਿਨਆ ਨਾਲ ਸਾਿਰਆ ਦੇ ਬੁਿਨਆਦੀ ਹੱਕਾ ਉਤੇ ਆਧਾਰਤ ਹੋਵੇ। ਮੇਰੇ ਸੁਪਿਨਆ ਦਾ ਿਹੰਦੁਸਤਾਨ ਰਾਿਜਆ ਤੇ ਰੰਕਾ ਲਈ ਇੱਕੋ ਿਜਹੇ ਅਿਧਕਾਰ ਯਕੀਨੀ ਬਣਾਉਂਦਾ ਹੈ। ਪੰਡਤ ਜਵਾਹਰ ਲਾਲ ਨਿਹਰੂ ਿਨਰਸੰਦੇਹ ਸੰਪਤੀ ਦੇ ਕੌਮੀਕਰਣ ਦੀ ਗੱਲ ਕਰਦਾ ਹੈ ਪਰ ਤੁਹਾਨ ਇਸ ਤੋਂ ਡਰਨ ਦੀ ਲੋੜ ਨਹੀਂ। ਜੇ ਕੌਮ ਸੰਪਤੀ ਦੀ ਮਾਲਕ ਹੋ ਸਕਦੀ ਹੈ ਤਾ ਇਸਨ ਿਵਅਕਤੀਆ ਦੀ ਸਪੁਰਦਗੀ ਿਵਚ ਦੇ ਕੇ ਹੀ ਹੋ ਸਕਦਾ ਹੈ। ਕੀ ਅਸੀਂ ਨਹੀਂ ਜਾਣਦੇ ਿਕ ਅਸੀਂ ਿਨਵੇਕਲੀ ਪੂਰਬੀ ਰਵਾਇਤ ਰੱਖਦੇ ਹਾ? ਕੀ ਅਸੀਂ ਸਰਮਾਏ ਤੇ ਿਮਹਨਤ ਦੇ ਸਵਾਲ ਦਾ ਹੱਲ ਆਪ ਲੱਭਣ ਦੀ ਯੋਗਤਾ ਨਹੀਂ ਰੱਖਦੇ? ਵਰਣਆਸ਼ਰਮ ਦਾ ਪਰਬੰਧ ਉਚੇ ਤੇ ਨੀਵੇਂ ਿਵਚਕਾਰ ਅਤੇ ਇਸਦੇ ਨਾਲ ਨਾਲ ਸਰਮਾਏ ਤੇ ਿਮਹਨਤ ਿਵਚਕਾਰ ਮਤਭੇਦਾ ਨ ਇਕਸਾਰ ਕਰਨ ਦਾ ਵਸੀਲਾ ਨਹੀਂ ਤਾ ਹੋਰ ਕੀ ਹੈ? ਇਥੋਂ ਤੱਕ ਿਕ 1944 ਦੇ ਨੇੜੇ ਤੇੜੇ ਮਾਰਕਸ ਦੀ ਿਲਖਤ ਦਾਸ ਕੈਪੀਟਲ (ਸਰਮਾਇਆ) ਪੜਹਿਦਆ ਉਹਨਾ ਸੀæਪੀæਆਈ ਦੇ ਉਸ ਵੇਲੇ ਦੇ ਜੈਨਰਲ ਸਕੱਤਰ ਪੀæਸੀæਜੋਸ਼ੀ ਨ ਿਲਖੇ ਇਕ ਪੱਤਰ ਿਵਚ ਪੁੱਿਛਆ ਸੀ ਿਕ ਕੀ ਕਿਮਊਿਨਸਟ ਪਾਰਟੀ ਆਪਣੇ ਮੈਂਬਰਾ ਨ ਗਊ ਦਾ ਮਾਸ ਖਾਣ ਲਈ ਮਜਬੂਰ ਕਰਦੀ ਹੈ, ਕੀ ਿਹੰਸਾ ਪਰਤੀ ਿਨਸ਼ਠਾ ਦੀ ਸਹੁੰ ਚੁਕਾਉਂਦੀ ਹੈ, ਮਾਸਕੋ ਤੋਂ ਰਕਮਾ ਹਾਸਲ ਕਰਦੀ ਹੈ, ਅਤੇ ਕੀ ਿਵਆਹ ਦੇ ਉਲਟ ਇਸਤਰੀਆ ਦੀ ਸਮੂਹਕ ਵਰਤੋਂ ਿਵਚ ਯਕੀਨ ਰਖਦੀ ਹੈ?

ਪੀæਸੀæਜੋਸ਼ੀ ਇਸ ਪੱਤਰ ਤੋਂ ਐਨੇ ਨਾਰਾਜ਼ ਹੋਏ ਸਨ ਿਕ ਉਹਨਾ ਉਤਰ ਿਵਚ ਿਲਿਖਆ ਸੀ ਿਕ ਜੇ ਮੇਰਾ ਆਪਣਾ ਿਪਤਾ ਮੈਨ ਅਿਜਹੀ ਿਚੱਠੀ ਿਲਖਦਾ ਤਾ ਮੈਂ ਕਦੇ ਵੀ ਉਸਦੇ ਮੱਥੇ ਨਹੀਂ ਸੀ ਲੱਗਣਾ। ਪਰ ਿਕਉਂਿਕ ਤੁਸੀਂ ਕੌਮ ਦੇ ਿਪਤਾ ਹੋ ਇਸ ਲਈ ਮੈਂ ਤੁਹਾਡੇ ਪੱਤਰ ਦਾ ਉਤਰ ਦੇ ਿਰਹਾ ਹਾ। ਸ਼ਾਇਦ ਇਤਹਾਸਕ ਤੌਰ 'ਤੇ ਇਹ ਕਿਹਣਾ ਗ਼ਲਤ ਨਹੀਂ ਹੋਵੇਗਾ ਿਕ ਗਾਧੀ ਜੀ ਨ "ਕੌਮ ਦਾ ਿਪਤਾ" ਜਾ "ਰਾਸ਼ਟਰ ਿਪਤਾ" ਹੋਣ ਦਾ ਿਖਤਾਬ ਪਿਹਲੀ ਵਾਰ ਇਸੇ ਿਚੱਠੀ ਪੱਤਰ ਿਵਚ ਪਰਦਾਨ ਹੋਇਆ ਸੀ। ਿਜਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ ਿਕ ਮਹਾਤਮਾ ਗਾਧੀ ਨੇ ਬਲਸ਼ਿਵਕਵਾਦ ਦਾ ਿਜਹੜਾ ਬਦਲ ਸਾਹਮਣੇ ਿਲਆਦਾ, ਉਸਨੇ ਿਕੰਨਾ ਕੁ ਜ਼ੋਰ ਫਿੜਆ, ਇਸ ਬਾਰੇ ਐਨੀ ਕੁ ਗੱਲ ਸੌਿਖਆ ਹੀ ਆਖੀ ਜਾ ਸਕਦੀ ਹੈ ਇਸਨੇ ਿਕ ਵਧੇਰੇ ਤੇਜ਼ ਿਖਆਲ ਸ਼ਕਤੀ ਤੇ ਪਰੋਗਰਾਮ ਨ ਉਭਰਨ ਨਾ ਿਦੱਤਾ, ਭਾਵੇਂ ਇਸ ਿਵਚ ਿਹੰਦ ਦੇ ਕਿਮਊਿਨਸਟਾ ਦੀ ਆਪਣੀ ਸੌੜੀ ਤੇ ਸੰਕੀਰਨ ਸੋਚ ਦਾ ਵੀ ਦਖਲ ਸੀ। ਪਰ ਦੇਿਖਆ ਜਾਏ ਤਾ ਗਾਧੀ ਜੀ ਵਲੋਂ ਪੇਸ਼ ਕੀਤਾ ਿਗਆ ਬਦਲ ਵੀ ਆਪਣੇ ਤੌਰ 'ਤੇ ਿਵਗਸ ਨਾ ਸਿਕਆ। ਜੋ ਸੁਤੰਤਰਤਾ ਸੰਗਰਾਮ ਦੇ ਦੌਰਾਨ ਇਸਦਾ ਪਰਭਾਵ ਸੀਮਤ ਹੀ ਸੀ ਤਾ ਉਸਤੋਂ ਿਪੱਛੋਂ ਤਾ ਇਸਦੀ ਪੁੱਛ ਹੋਰ ਵੀ ਘਟ ਗਈ। ਅਿਹੰਸਾ ਦੇ ਅਕੀਦੇ ਨ ਕੇਵਲ ਿਗਣਤੀ ਦੇ ਪੈਰੋਕਾਰ ਹੀ ਿਮਲ ਸਕੇ। ਮਹਾਤਮਾ ਗਾਧੀ ਦੇ ਸ਼ੋਸ਼ਣ-ਰਿਹਤ ਸੁਪਨੇ ਦਾ ਵੀ ਇਹੀ ਹਸ਼ਰ ਹੋਇਆ। ਵਾਰਧਾ ਦੇ ਨੇੜੇ ਸੇਵਾਗਰਾਮ, ਿਜਥੇ ਮਹਾਤਮਾ ਗਾਧੀ ਇਹ ਦਹਾਕੇ ਤੋਂ ਵੱਧ ਸਮਾ ਰਹੇ, ਦੇ ਕੁਝ ਹੀ ਮੀਲ ਦੇ ਘੇਰੇ ਤੋਂ ਬਾਹਰ ਜੋ ਕੁਝ ਦੇਖਣ ਤੇ ਅਨੁਭਵ ਕਰਨ ਨ ਿਮਲਦਾ ਸੀ ਉਸ ਿਵਚ ਬਾਕੀ ਿਹੰਦੁਸਤਾਨ ਨਾਲੋਂ ਕੋਈ ਵੱਖਰੀ ਗੱਲ ਨਹੀਂ ਸੀ। ਉਹਨਾ ਦੇ ਅਕੀਦੇ ਿਕਸੇ ਵੀ ਿਕਸਮ ਦੀ ਿਜ਼ਕਰਯੋਗ ਪਦਾਰਥਕ ਤੇ ਅਿਧਆਤਮਕ ਤਬਦੀਲੀ ਨਹੀਂ ਆਈ ਹਾਲਾਿਕ ਇਸ ਮਾਮਲੇ ਵੱਲ ਉਹ ਆਪਣਾ ਪੂਰਾ ਿਨੱਜੀ ਿਧਆਨ ਿਦੰਦੇ ਸਨ। ਕਈ ਵਾਰ ਤਾ ਇਸ ਮਾਮਲੇ ਿਵਚ ਖੁੱਭੇ ਹੋਣ ਕਾਰਨ ਉਹ ਕਾਗਰਸ ਦੇ ਟੀਸੀ ਦੇ ਆਗੂਆ ਨਾਲ ਫੌਰੀ ਕੌਮੀ ਮਾਮਿਲਆ ਉਤੇ ਸੋਚ ਿਵਚਾਰ ਿਵਚ ਵੀ ਸ਼ਾਮਲ ਨਹੀਂ ਸਨ ਹੁੰਦੇ। ਿਜਥੋਂ ਤੱਕ ਧਨ-ਸੰਪਤੀ ਵਾਿਲਆ ਨ ਇਸ ਗੱਲ ਲਈ ਰਾਜ਼ੀ ਕਰਨ ਦਾ ਮਾਮਲਾ ਸੀ ਿਕ ਉਹ ਮਾਲਕ ਬਣੇ ਰਿਹਣ ਦੀ ਥਾ ਟਰਸਟੀ ਜਾ ਿਨਗਰਾਨ ਬਣ ਜਾਣ ਤੇ ਆਪਣਾ ਿਧਆਨ ਸੱਭ ਤੋਂ ਪਿਹਲਾ ਆਪਣੇ ਮੁਲਾਜ਼ਮਾ ਤੇ ਮੁਜ਼ਾਿਰਆ ਦੀਆ ਸਮੱਿਸਆਵਾ ਵੱਲ ਦੇਣ, ਇਸ ਬਾਰੇ ਕੁਝ ਨਾ ਹੀ ਿਕਹਾ ਜਾਏ ਤਾ ਿਬਹਤਰ ਹੈ। ਜੀ।ਡੀ। ਿਬਰਲਾ ਹਮੇਸ਼ਾ ਉਹਨਾ ਦੇ ਪਰਛਾਵੇਂ ਿਵਚ ਹੀ ਰਿਹੰਦਾ ਸੀ ਤੇ ਇਸੇ ਿਸਰਲੇਖ ਨਾਲ ਉਸਨੇ ਇਕ ਿਕਤਾਬ ਵੀ ਿਲਖੀ। ਪਰ ਕੀ ਉਸਨੇ ਟਰਸਟੀਿਸ਼ਪ ਦੇ ਸੰਕਲਪ ਨ ਕਬੂਲ ਕੀਤਾ? ਅੰਬਾ ਲਾਲ ਸਾਰਾਭਾਈ ਨੇ ਆਪਣੀ ਬੇਟੀ ਿਮਰਦੂਲਾ ਨ ਤਾ ਗਾਧੀ ਜੀ ਦੀ ਸੇਵਾ ਲਈ ਅਰਪਣ ਕਰ ਿਦੱਤਾ ਪਰ ਆਪਣੀਆ ਕੱਪੜਾ ਿਮਲਾ ਨ ਿਜਉਂ ਦਾ ਿਤਉਂ ਕਾਇਮ ਰੱਿਖਆ। ਬਹੁਤੇ ਜਾਗੀਰਦਾਰਾ ਨ ਉਹਨਾ ਦੀਆ ਬਹੁਤ ਜਬਰਦਸਤ ਜ਼ਮੀਨੀ ਮਾਲਕੀਆ ਤੋਂ ਅੰਸ਼ਕ ਤੌਰ 'ਤੇ ਵਾਝੇ ਤਾ ਕੀਤਾ ਿਗਆ ਪਰ ਿਹਰਦੇ ਪਰੀਵਰਤਨ ਰਾਹੀਂ ਨਹੀਂ ਿਜਵੇਂ ਗਾਧੀ ਜੀ ਕਿਹੰਦੇ ਸਨ, ਸਗੋਂ ਆਜ਼ਾਦੀ ਤੋਂ ਿਪੱਛੋਂ ਪਾਸ ਕੀਤੇ ਕਾਨਨਾ ਦੀ ਸ਼ਕਲ ਿਵਚ ਰਾਜਸ਼ਕਤੀ ਰਾਹੀਂ, ਿਜਸ ਦੀ ਵਰਤੋਂ ਨ ਮਹਾਤਮਾ ਗਾਧੀ ਬਾਲਸ਼ਿਵਕਵਾਦ ਦੇ ਿਖਲਾਫ਼ ਮੁੱਖ ਦਲੀਲ ਵਜੋਂ ਵਰਤਦੇ ਸਨ। ਇਸ ਤੋਂ ਵੱਧ ਦੁਰਦਸ਼ਾ ਸਨਅਤੀਕਰਣ ਨ ਰੋਕਣ ਦੇ ਉਹਨਾ ਦੇ ਅਸੂਲ ਦੀ ਹੋਈ। ਇਹ ਉਹਨਾ ਦੀ ਤਿਹਰੀਕ ਹੀ ਸੀ ਿਜਸਨੇ ਉਹਨਾ ਦੇ ਿਜਉਂਦੇ ਜੀਅ ਿਹੰਦੁਸਤਾਨੀ ਸੱਨਅਤਾ ਦੀ ਉਨਤੀ ਲਈ ਮਾਹੌਲ ਪੈਦਾ ਕਰ ਿਦੱਤਾ ਸੀ ਅਤੇ ਿਜਸਨੇ ਿਹੰਦ ਨ ਸੰਸਾਰ ਭਰ ਿਵਚ ਸਨਅਤੀ ਤੌਰ 'ਤੇ ਸੱਭ ਤੋਂ ਉਨਤ ਨੌ-ਆਬਾਦੀ ਬਣਾ ਿਦੱਤਾ ਸੀ। ਭਾਵੇਂ 1934 ਿਵਚ ਉਹਨਾ ਨੇ ਛੂਤਛਾਤ ਿਵਰੁੱਧ ਵਰਤ ਵੀ ਰੱਿਖਆ, ਅਛੂਤਾ ਲਈ ਹਰੀ ਦਾ ਬੇਟਾ ਿਵਸ਼ੇਸ਼ਣ ਦੀ ਵਰਤੋਂ ਵੀ ਕੀਤੀ, ਉਹਨਾ ਲਈ ਮੰਦਰਾ ਿਵਚ ਦਾਖ਼ਲੇ ਤੇ ਿਵਧਾਨ ਸਭਾਵਾ ਿਵਚ ਉਹਨਾ ਲਈ ਸੀਟਾ ਦੀ ਰੀਜ਼ਰਵੇਸ਼ਨ ਦੀ ਿਵਵਸਥਾ ਵੀ ਕਰਵਾਈ ਪਰ ਛੂਤ ਛਾਤ ਫੇਰ ਵੀ ਖ਼ਤਮ ਨਾ ਹੋਈ। (ਇਸ ਨ ਵੀ ਮਹਾਤਮਾ ਗਾਧੀ ਦਾ ਬਹੁਤ ਵੱਡਾ ਸਵੈ-ਿਵਰੋਧ ਿਕਹਾ ਜਾ ਸਕਦਾ ਹੈ ਿਕ ਿਜਥੇ ਉਹ ਿਗਣਤੀ ਦੇ ਿਸਰਕੱਢ ਕੌਮੀ ਆਗੂਆ ਿਵਚੋਂ ਸਨ ਿਜਹਨਾ ਦਿਲਤਾ ਲਈ ਆਹ ਦਾ ਨਾਅਰਾ ਮਾਿਰਆ, ਉਥੇ ਉਹਨਾ ਵਰਣ-ਆਸ਼ਰਮ ਨ "ਊਚ ਨੀਚ ਅਤੇ ਸਰਮਾਏ ਤੇ ਿਮਹਨਤ ਿਵਚਾਲੇ ਿਵਰੋਧਾ ਨ ਇਕਸੁਰ ਕਰਨ ਦਾ ਿਨਵੇਕਲਾ ਿਹੰਦੁਸਤਾਨੀ ਢੰਗ" ਦੱਸ ਕੇ ਇਸਨ ਜਾਇਜ਼ ਠਿਹਰਾਉਣ ਦੀ ਕੋਿਸ਼ਸ਼ ਕੀਤੀ ਵੀ ਹਾਲਾਿਕ ਇਹ ਵਰਣ ਆਸ਼ਰਮ ਹੀ ਦਿਲਤਾ ਨਾਲ ਸਦੀਆ ਤੋਂ ਤੁਰੇ ਆ ਰਹੇ ਅਣਮਨੁੱਖੀ ਿਵਹਾਰ ਤੇ ਿਵਤਕਰੇ ਦੀ ਜੜਹ ਹੈ। ਵਰਣ ਵੰਡ ਸਮਾਜ ਦੀਆ ਸਾਧਾਰਨ ਆਰਥਕ ਸਰਗਰਮੀਆ ਿਵਚੋਂ ਸੁਭਾਵਕ ਤੌਰ 'ਤੇ ਪੈਦਾ ਹੋਣ ਵਾਲੀ ਵਕਤੀ ਕੰਮ ਵੰਡ ਨਹੀਂ ਸਗੋਂ ਧਰਮ ਦੇ ਨਾਅ ਉਤੇ ਸਮਾਜ ਉਪਰ ਮੜਹੀ ਗਈ ਅਿਜਹੀ ਆਪਹੁਦਰੀ ਵੰਡ ਹੈ ਿਜਸਨ "ਜਨਮ ਵੰਡ" ਕਿਹਣਾ ਵਧੇਰੇ ਠੀਕ ਹੋਵੇਗਾ।-ਸੰਪਾਦਕ) ਖੁਸ਼ਿਕਸਮਤੀ ਨਾਲ ਇਸਤਰੀਆ ਤੇ ਬਰਹਮਚਾਰੀਆ ਬਾਰੇ ਉਹਨਾ ਦੇ ਿਵਚਾਰਾ ਨ ਿਕਸੇ ਪਾਿਸਉਂ ਹੁੰਗਾਰਾ ਹੀ ਨਹੀਂ ਿਮਿਲਆ। ਇਸਤਰੀਆ ਨ ਉਹ ਪਾਪ ਦਾ ਪੁੰਜ ਸਮਝਦੇ ਸਨ ਅਤੇ ਉਹਨਾ ਦਾ ਿਵਚਾਰ ਸੀ ਿਕ ਸਰੀਰਕ ਤੇ ਿਦਮਾਗ਼ੀ ਿਸਹਤ ਨ ਕਾਇਮ ਰੱਖਣ ਲਈ ਵੀਰਜ ਨ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਆਪਣੇ ਬਦਲ ਨ ਕਬੂਲ ਕਰਵਾ ਸਕਣ ਿਵਚ ਆਪਣੀ ਅਸਫ਼ਲਤਾ ਦੇ ਿਸੱਟੇ ਵਜੋਂ ਉਹ ਅਿਜਹੇ ਫ਼ੈਸਲੇ ਉਤੇ ਪਹੁੰਚੇ ਿਜਸ ਦੇ ਕਾਰਨ ਕੱਟੜ ਿਕਸਮ ਦੇ ਗਾਧੀਵਾਦੀ ਚੋਖਾ ਪਰੇਸ਼ਾਨ ਹੀ ਨਹੀਂ ਸਗੋਂ ਲੋਹੇ ਲਾਖੇ ਵੀ ਹੋਏ। - ਨਿਹਰੂ ਜਦੋਂ ਮਹਾਤਮਾ ਗਾਧੀ ਤੋਂ ਪੁੱਿਛਆ ਿਗਆ ਿਕ ਉਹਨਾ ਦੇ ਜਾਨਸ਼ੀਨ ਕੌਣ ਹੋਣਗੇ ਤਾ ਇਹ ਆਸ ਕੀਤੀ ਜਾਦੀ ਸੀ ਿਕ ਉਹ ਕਠੋਰ ਪੁਰਾਤਨਵਾਦੀ ਸਰਦਾਰ ਵੱਲਭ ਭਾਈ ਪਟੇਲ ਜਾ ਚਤੁਰ-ਪੁਰਾਤਨਵਾਦੀ ਚੱਕਰਵਰਤੀ ਰਾਜਗੁਪਾਲ ਆਚਾਰੀਆ ਦਾ ਨਾਅ ਲੈਣਗੇ। ਪਰ ਮਹਾਤਮਾ ਗਾਧੀ ਨੇ ਇਹਨਾ ਦੋਹਾ ਿਵਚੋਂ ਿਕਸੇ ਨ ਨਹੀਂ ਚੁਿਣਆ ਅਤੇ ਗੁਣਾ ਪੰਡਤ ਜਵਾਹਰ ਲਾਲ ਨਿਹਰੂ ਉਤੇ ਪਾਇਆ, ਿਜਨਾ ਦੇ ਖੱਬੇ ਪੱਖੀ ਸੋਸ਼ਿਲਸਟ ਤੇ ਇਥੋਂ ਤੱਕ ਿਕ ਮਾਰਕਿਸਸਟ ਿਵਚਾਰ ਉਦੋਂ ਚੋਖੇ ਿਦਰਸ਼ਟੀਮਾਨ ਸਨ। ਮਹਾਤਮਾ ਗਾਧੀ ਦਾ ਕਿਹਣਾ ਸੀ ਿਕ ਇਹ ਠੀਕ ਹੈ ਿਕ ਸਾਡੇ ਦੋਹਾ ਿਵਚਾਲੇ ਮੱਤਭੇਦ ਤਾ ਹਨ ਪਰ ਜਵਾਹਰ ਲਾਲ ਨਿਹਰੂ ਬੇਦਾਗ਼ ਸ਼ਖਸੀਅਤ ਦੇ ਮਾਲਕ ਹਨ, ਜ਼ਾਬਤੇ ਦਾ ਪਾਲਣ ਕਰਨ ਵਾਲੇ ਹਨ ਤੇ ਮੇਰੇ ਤੁਰ ਜਾਣ ਤੋਂ ਬਾਅਦ ਮੇਰੀ ਤਰਜਮਾਨੀ ਕਰਨਗੇ। ਇਹ ਸੱਚ ਹੈ ਿਕ ਆਜ਼ਾਦ ਿਹੰਦੁਸਤਾਨ ਦੇ ਪਰਧਾਨ ਮੰਤਰੀ ਵਜੋਂ ਜਵਾਹਰ ਲਾਲ ਨਿਹਰੂ ਨੇ ਉਹਨਾ ਖੇਤਰਾ ਨ ਬਹੁਤ ਮਾਯੂਸ ਕੀਤਾ ਿਜਨਹਾ ਨ ਭੁਲੇਖਾ ਸੀ ਿਕ ਉਹ ਅਿਜਹੇ ਆਰਥਕ-ਸਮਾਜੀ ਪਰੀਵਰਤਨ ਿਲਆਉਣਗੇ ਿਜਨਹਾ ਦੇ ਕਾਰਨ ਿਹੰਦ ਿਸੱਧਾ ਅਿਜਹੇ ਸੋਸ਼ਿਲਜ਼ਮ ਵੱਲ ਅੱਗੇ ਵਧਦਾ ਜਾਏਗਾ ਿਜਹੜਾ ਉਤਪਾਦਨ ਦੇ ਮੁੱਖ ਸਾਧਨਾ ਦੀ ਿਨੱਜੀ ਮਾਲਕੀ ਦੇ ਖਾਤਮੇ ਉਤੇ ਆਧਾਰਤ ਹੋਵੇਗਾ ਿਜਸ ਬਾਰੇ ਖੁਦ ਪੰਡਤ ਨਿਹਰੂ 1927-37 ਦੇ ਦਹਾਕੇ ਿਵਚ ਐਨੇ ਜ਼ੋਰਦਾਰ ਢੰਗ ਨਾਲ ਿਲਖਦੇ ਰਹੇ ਸਨ। ਜਵਾਹਰ ਲਾਲ ਨਿਹਰੂ ਦੇ ਆਸਾ ਉਤੇ ਪੂਰੇ ਨਾ ਉਤਰ ਸਕਣ ਦੇ ਮਾਮਲੇ ਨ ਖੱਬੇ ਪੱਖ ਨੇ ਆਪਣੀ ਨੁਕਤਾਚੀਨੀ ਦਾ ਉਚੇਚਾ ਿਨਸ਼ਾਨਾ ਬਣਾਇਆ ਤੇ ਮਹਾਤਮਾ ਗਾਧੀ ਤੇ ਉਸਦੇ ਇਸ ਚੇਲੇ ਲਈ ਦੰਭੀ ਹੋਣ ਿਜਹੇ ਿਘਰਣਾਜਨਕ ਲਫ਼ਜ਼ਾ ਦੀ ਵਰਤੋਂ ਵੀ ਕੀਤੀ। ਪਰ ਜੇ ਘੱਟੋ ਘੱਟ ਵੀ ਿਕਹਾ ਜਾਏ ਤਾ ਇਹ ਨੁਕਤਾਚੀਨੀ ਇੱਕਪਾਸੜ ਸੀ। ਗਾਧੀ ਜੀ ਵਲੋਂ ਨਿਹਰੂ ਦੀ ਚੋਣ ਉਹਨਾ ਵਲੋਂ ਆਪਣੀਆ ਅਿਜਹੀਆ ਕਦਰਾ ਦੀ ਪੁਸ਼ਟੀ ਹੀ ਸੀ, ਿਜਨਹਾ ਦਾ ਿਜ਼ਕਰ ਇਸ ਲੇਖ ਦੇ ਦੂਸਰੇ ਭਾਗ ਿਵਚ ਕੀਤਾ ਜਾਏਗਾ। ਇਹ ਇਸ ਗੱਲ ਦਾ ਵੀ ਇਕਬਾਲ ਸੀ ਿਕ ਆਜ਼ਾਦੀ ਤੋਂ ਬਾਅਦ ਪੁਰਾਤਨਤਾ ਨ ਅਧੁਿਨਕਤਾ ਲਈ ਰਾਹ ਛੱਡਣਾ ਹੀ ਪਏਗਾ। ਇਹ ਕੇਵਲ ਨਿਹਰੂ ਹੋ ਸਕਦਾ ਸੀ ਿਜਹੜਾ ਉਸ ਗਤੀਸ਼ੀਲ ਸੰਤੁਲਨ ਲਈ ਅਗਵਾਈ ਪਰਦਾਨ ਕਰ ਸਕਦਾ ਸੀ ਅਤੇ ਉਸਨੇ ਕੀਤੀ ਵੀ, ਿਜਸਨ ਮਹਾਤਮਾ ਗਾਧੀ ਸੁਤੰਤਰਤਾ ਸੰਗਰਾਮ ਸਮੇਂ ਰੂਪਮਾਨ ਕਰਦੇ ਸਨ। ਪਰ ਅਿਹੰਸਾ ਦਾ ਨੀਤੀ ਦੇ ਰੂਪ ਿਵਚ ਕੀ ਬਿਣਆ? ਆਮ ਹੜਤਾਲਾ, ਜਨਤਕ ਲਾਮਬੰਦੀ ਲਈ ਿਕਸਾਨ ਬਗ਼ਾਵਤਾ ਤੇ ਹਿਥਆਰਬੰਦ ਸੰਘਰਸ਼ ਦੇ ਰੂਪ ਿਵਚ ਖੱਬੇ ਪੱਖ ਵਲੋਂ ਪਰਚਾਰੀ ਜਾਦੀ ਰਵਾਇਤੀ ਪਹੁੰਚ ਦੇ ਬਦਲ ਵਜੋਂ ਵਰਤਾ, ਸਿਤਆਗਰਿਹ ਤੇ

ਹੜਤਾਲਾ ਦੇ ਢੰਗਾ ਦਾ ਕੀ ਬਿਣਆ? ਕੀ ਇਹ ਢੰਗ ਇਸ ਸ਼ਕਲ ਿਵਚ ਸਫ਼ਲ ਨਹੀਂ ਆਖੇ ਜਾ ਸਕਦੇ ਿਕ ਿਹੰਦ ਨੇ ਇਸੇ ਰਾਹ ਉਤੇ ਚਲਿਦਆ ਆਜ਼ਾਦੀ ਹਾਸਲ ਕੀਤੀ ਅਤੇ ਚੀਨੀ ਇਨਕਲਾਬ ਦੇ ਰਾਹ ਦੇ ਟਾਕਰੇ ਿਵਚ ਿਹੰਦੁਸਤਾਨੀਆ ਨੇ ਆਪਣੇ ਤਰੀਕੇ ਨਾਲ ਬਰਤਾਨਵੀ ਰਾਜ ਦਾ ਅੰਤ ਕਰ ਿਦੱਤਾ? ਇਹ ਗੱਲ ਪੂਰੀ ਤਰਹਾ ਠੀਕ ਨਹੀਂ; ਜਨਤਕ ਲਾਮਬੰਦੀ ਦਾ ਖੱਬੇਪਖੀ ਕੱਟੜਪੰਥੀ ਤੇ ਰਵਾਇਤੀ ਰਾਹ ਸਫ਼ਲ ਨਾ ਿਰਹਾ, ਇਸ ਲਈ ਨਹੀਂ ਿਕ ਇਸ ਦੇ ਮੁਕਾਬਲੇ ਉਤੇ ਗਾਧੀਵਾਦ ਦਾ ਬਦਲਵਾ ਰਾਹ ਮੌਜੂਦ ਸੀ, ਸਗੋਂ ਕੇਵਲ ਇਸ ਲਈ ਿਕ ਖੱਬੇ ਪੱਖੀ ਰਾਹ ਕੱਟੜਪੰਥੀ ਤੇ ਰਵਾਇਤੀ ਸੀ। ਜੇ ਵੇਿਖਆ ਜਾਏ ਤਾ ਮਾਓ ਨਾ ਕੱਟੜਪੰਥੀ ਸੀ ਤੇ ਨਾ ਹੀ ਰਵਾਇਤੀ। ਇਸੇ ਲਈ ਉਹ ਚੀਨ ਿਵਚ ਸਫ਼ਲ ਿਰਹਾ ਭਾਵੇਂ ਉਸਦਾ ਰਾਹ ਿਹੰਦ ਲਈ ਢੁੱਕਵਾ ਨਹੀਂ ਸੀ, ਆਜ਼ਾਦੀ ਤੋਂ ਪਿਹਲਾ ਵੀ ਨਹੀਂ ਤੇ ਆਜ਼ਾਦੀ ਤੋਂ ਿਪੱਛੋਂ ਤਾ ਉਕਾ ਹੀ ਨਹੀਂ। ਗਾਧੀਵਾਦੀ ਰਾਹ ਵੀ ਪੂਰੀ ਤਰਹਾ ਸਫ਼ਲ ਨਾ ਿਰਹਾ ਭਾਵੇਂ ਇਸ ਨੇ ਸਾਮਰਾਜ ਿਵਰੋਧੀ ਜਨਤਕ ਲਾਮਬੰਦੀ ਿਵਚ ਸੌਿਖਆ ਹੀ ਮੁੱਖ ਭੂਿਮਕਾ ਿਨਭਾਈ। ਇਹ ਯਾਦ ਰੱਖਣਾ ਚਾਹੀਦਾ ਹੈ ਿਕ ਆਜ਼ਾਦੀ ਲਈ ਿਹੰਦੁਸਤਾਨੀ ਸੰਘਰਸ਼ ਬਹੁ-ਧਾਰਾ ਸੰਘਰਸ਼ ਸੀ ਅਤੇ ਇਹ ਉਸਤੋਂ ਬਹੁਤ ਦੇਰ ਪਿਹਲਾ ਸ਼ੁਰੂ ਹੋ ਚੁੱਕਾ ਸੀ ਜਦੋਂ ਗਾਧੀ ਜੀ ਇਸਦੇ ਿਸਰਮੌਰ ਆਗੂ ਬਣੇ। 18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ ਦੇ ਸ਼ੁਰੂ ਦੀਆ ਿਕਸਾਨ ਬਗ਼ਾਵਤਾ ਆਪਣੇ ਆਪ ਮੁਹਾਰੇ ਖਾਸੇ ਦੇ ਪੱਖੋਂ ਸਾਮਰਾਜ-ਿਵਰੋਧੀ ਅੰਸ਼ ਰੱਖਦੀਆ ਸਨ। 1857 ਦੇ ਗ਼ਦਰ ਨ ਇਸਦੇ ਸ਼ੁਰੂ ਿਵਚ ਵੀ ਮਾਰਕਸ ਤੇ ਏਂਗਲਜ਼ ਨੇ ਆਜ਼ਾਦੀ ਦੀ ਪਿਹਲੀ ਜੰਗ ਕਰਾਰ ਿਦੱਤਾ ਸੀ। 1857 ਤੋਂ ਪਿਹਲਾ ਤੇ ਿਪੱਛੋਂ ਦੀਆ ਸਮਾਜ ਸੁਧਾਰ ਲਿਹਰਾ ਨੇ, ਅਪਣੀਆ ਅੱਤ ਸੌੜੀਆ ਸੀਮਾਵਾ ਤੇ ਡੂੰਘੇ ਭਰਮਾ ਦੇ ਬਾਵਜੂਦ ਿਹੰਦ ਨ ਅਿਜਹਾ ਰੂਪ ਦੇਣ ਦੀ ਪਰਿਕਿਰਆ ਿਵਚ ਯੋਗਦਾਨ ਪਾਇਆ, ਿਜਸਦਾ ਪਰਚਾਰ ਸਮਾਜੀ ਖੇਤਰ ਿਵਚ ਗਾਧੀ ਜੀ ਨੇ ਐਨਾ ਲੰਮਾ ਸਮਾ ਬੀਤ ਜਾਣ ਿਪੱਛੋਂ ਕੀਤਾ। ਆਰੰਭਕ ਕੌਮੀ ਇਨਕਲਾਬੀ ਲਿਹਰ ਨੇ ਿਹੰਦੂ ਪੁਨਰ-ਸੁਰਜੀਤੀ ਦੀ ਆਪਣੀ ਰੰਗਤ ਦੇ ਬਾਵਜੂਦ, ਕੌਮੀ ਸੋਚ ਉਤੇ ਬਹੁਤ ਵੱਡਾ ਅਸਰ ਪਾਇਆ ਸੀ। ਿਮਸਾਲ ਲਈ ਚਾਪੇਕਰ ਭਰਾ, ਿਜਨਾ ਪੰਜਾ ਦੇ ਪੰਜਾ ਨ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਸਰਕਾਰੀ ਅਿਧਕਾਰੀਆ ਨ ਕਤਲ ਕਰਨ ਦੀ ਕੋਿਸ਼ਸ਼ ਦੇ ਦੋਸ਼ ਿਵਚ ਫਾਸੀ ਤੇ ਲਟਕਾ ਿਦੱਤਾ ਸੀ, ਆਪਣੇ ਕਾਰਨਾਿਮਆ ਦੇ ਕਾਰਨ ਲੋਕ ਕਥਾਵਾ ਦੇ ਨਾਇਕ ਬਣ ਗਏ ਸਨ। ਿਤਲਕ ਦੀ ਅਿਹਮ ਭੂਿਮਕਾ ਨਾਲ 1905-8 ਦੀ ਸਵਦੇਸੀ ਲਿਹਰ ਿਵਚ ਿਜੰਨੇ ਵੱਡੇ ਪੈਮਾਨੇ ਉਤੇ ਸ਼ਿਹਰੀ ਜਨਤਾ ਨੇ ਿਹੱਸਾ ਿਲਆ, ਿਜਸ ਤਰਹਾ ਇਹ ਦੇਸ ਿਵਆਪੀ ਲਿਹਰ ਬਣੀ, ਸੰਘਰਸ਼ ਦੇ ਿਜਹੜੇ ਢੰਗ ਇਸਨੇ ਅਪਣਾਏ ਤੇ ਿਜਹੜਾ ਸਿਭਆਚਾਰਕ ਉਭਾਰ ਇਸਨੇ ਪੈਦਾ ਕੀਤਾ, ਿਜਸਦੀ ਗੂੰਜ ਟੈਗੋਰ ਦੇ ਉਸੇ ਵੇਲੇ ਦੇ ਗੀਤਾ ਿਵਚ ਖਾਸ ਤੌਰ 'ਤੇ ਿਮਲਦੀ ਹੈ, ਇਹਨਾ ਸਾਰੇ ਪੱਖਾ ਤੋਂ ਇਸ ਲਿਹਰ ਨ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਲੈਿਨਨ ਨੇ ਸਿਵਟਜਰਲੈਂਡ ਿਵਚ ਿਕਹਾ ਸੀ ਤਾ ਐਵੇਂ ਨਹੀਂ ਸੀ ਿਕਹਾ ਿਕ ਿਤਲਕ ਦੇ ਿਖਲਾਫ਼ ਬਰਤਾਨਵੀ ਹਾਕਮਾ ਵਲੋਂ ਸੁਣਾਈ ਗਈ ਸਜ਼ਾ ਦੇ ਿਖਲਾਫ਼ ਬੰਬਈ ਦੇ ਮਜ਼ਦੂਰਾ ਦੀ 1908 ਦੀ ਹੜਤਾਲ ਬਰਤਾਨਵੀ ਰਾਜ ਦੇ ਖਾਤਮੇ ਦੀ ਘੰਟੀ ਹੈ। 1919 ਦੇ ਨੇੜੇ ਤੇੜੇ ਸੁਤੰਤਰਤਾ ਸੰਘਰਸ਼ ਦੇ ਨਵੇਂ ਦੌਰ ਦੇ ਆਰੰਭ ਦੇ ਸਮੇਂ, ਜਦੋਂ ਗਾਧੀ ਜੀ ਇਸਦੇ ਸਰਕਰਦਾ ਆਗੂ ਵਜੋਂ ਸਾਹਮਣੇ ਆਏ, ਇਸ ਿਵਚ ਗੈਰ-ਗਾਧੀਵਾਦੀ ਤੇ ਗਾਧੀ-ਿਵਰੋਧੀ ਰੁਝਾਣ ਦੋਹਵੇਂ ਪਿਹਲਾ ਤੋਂ ਹੀ ਮੌਜੂਦ ਸਨ। 1920 ਤੋਂ ਲੈ ਕੇ ਸੁਤੰਤਰਤਾ ਸੰਘਰਸ਼ ਿਵਚ ਕਿਮਊਿਨਸਟਾ ਦਾ ਅਸਰ ਰਸੂਖ ਉਹਨਾ ਦੀ ਿਗਣਤੀ ਨਾਲੋਂ ਿਕਤੇ ਵੱਧ ਸੀ। ਵਾਸਤਵ ਿਵਚ ਇਹ ਯਾਦ ਕਰਾਉਣਾ ਯੋਗ ਹੀ ਹੋਵੇਗਾ ਿਕ ਿਜਹੜੀ ਿਹੰਦ ਕਿਮਊਿਨਸਟ ਪਾਰਟੀ ਅਜੇ ਸਥਾਪਤ ਹੋਣੀ ਸੀ, ਉਸਦੇ ਨਾਅ ਉਤੇ ਜਾਰੀ ਹੋਏ ਮੈਨੀਫੋਸਟੋ ਦੇ ਆਧਾਰ ਉਤੇ ਹੀ ਮੌਲਾਨਾ ਹਸਰਤ ਮੋਹਾਨੀ ਨੇ ਕਾਗਰਸ ਦੇ 1921 ਦੇ ਅਿਹਮਦਾਬਾਦ ਅਜਲਾਸ ਿਵਚ ਇਹ ਮਤਾ ਪੇਸ਼ ਕੀਤਾ ਸੀ ਿਕ "ਪੂਰਨ ਆਜ਼ਾਦੀ" ਸਾਡੀ ਕੌਮੀ ਲਿਹਰ ਦਾ ਿਨਸ਼ਾਨਾ ਹੋਣੀ ਚਾਹੀਦੀ ਹੈ, ਅਤੇ ਇਹ ਮਹਾਤਮਾ ਗਾਧੀ ਸਨ ਿਜਨਹਾ ਦੀ ਜ਼ੋਰਦਾਰ ਿਵਰੋਧਤਾ ਦੇ ਕਾਰਨ ਇਹ ਮਤਾ ਰੱਦ ਿਗਆ ਸੀ। ਇਥੋਂ ਤੱਕ ਿਕ ਜਦੋਂ ਕਾਗਰਸ ਦੇ ਮਦਰਾਸ ਅਜਲਾਸ ਿਵਚ ਇਹੀ ਮਤਾ ਜਵਾਹਰ ਲਾਲ ਨਿਹਰੂ, ਸੁਭਾਸ਼ ਚੰਦਰ ਬੌਸ ਅਤੇ ਕਮਉਿਨਸਟਾ ਦੇ ਿਮਲਵੇਂ ਯਤਨਾ ਦੇ ਿਸੱਟੇ ਵਜੋਂ ਪਾਸ ਹੋ ਿਗਆ ਸੀ ਤਾ ਮਹਾਤਮਾ ਗਾਧੀ ਨੇ ਇਸ ਉਤੇ ਅਮਲ ਇਕ ਸਾਲ ਲਈ ਮੁਲਤਵੀ ਕਰਾ ਿਲਆ ਸੀ। ਸੁਤੰਤਰਤਾ ਸੰਗਰਸ਼ ਿਵਚ ਕਿਮਉਿਨਸਟਾ ਦਾ ਿਹੱਸਾ ਇਸ ਲੇਖ ਦਾ ਿਵਸਾ ਨਹੀਂ, ਪਰ ਇਹਨਾ ਦੇ ਬਹੁਪੱਖੀ ਯੋਗਦਾਨ ਦਾ ਿਜ਼ਕਰ ਜ਼ਰੂਰੀ ਹੈ। ਅਤੇ ਇਹ ਯੋਗਦਾਨ ਸੀ ਜਨਤਕ ਸ਼ਰੇਣੀ ਜਥੇਬੰਦੀਆ, ਖਾਸ ਤੌਰ 'ਤੇ ਹਕੀਕੀ ਟਰੇਡ ਯੂਨੀਅਨਾ, ਸੋਸ਼ਿਲਜ਼ਮ ਦੇ ਆਦਰਸ਼ਾ ਤੇ ਪਰੋਗਰਾਮ ਦਾ ਪਰਚਾਰ; ਆਜ਼ਾਦੀ ਦੇ ਿਹੱਸੇ ਵਜੋਂ ਿਤੱਖੇ ਸਮਾਜੀ-ਆਰਥਕ ਪਰੋਗਰਾਮ, ਿਤੱਖੇ ਭੂਮੀ ਸੁਧਾਰ ਤੇ ਬੁਿਨਆਦੀ ਸਨੱਅਤਾ ਦਾ ਕੌਮੀਕਰਣ ਅਤੇ ਪੇਂਡੂ ਖੇਤਰਾ ਿਵਚ ਜਨਤਕ ਹਿਥਆਰਬੰਦ ਲੜਾਈ। ਕਿਮਉਿਨਸਟਾ ਤੋਂ ਇਲਾਵਾ, ਿਜਹੜੇ 1939-45 ਦੇ ਸਾਲਾ ਨ ਛੱਡਕੇ ਬਾਕੀ ਬਹੁਤਾ ਸਮਾ ਗਾਧੀ ਿਵਰੋਧੀ ਹੀ ਰਹੇ, ਕੁਝ ਹੋਰ ਸ਼ਖ਼ਸੀਅਤਾ ਵੀ ਸਨ ਜੋ ਕਾਗਰਸ ਦੇ ਅੰਦਰ ਸੋਸ਼ਿਲਸਟ ਰੁਝਾਣ ਦੇ ਧੁਰੇ ਦਾ ਦਰਜਾ ਰੱਖਦੀਆ ਸਨ। ਉਹਨਾ ਿਵਚ ਸ਼ਾਮਲ ਸਨ ਜਵਾਹਰ ਲਾਲ ਨਿਹਰੂ, ਜੈ ਪਰਕਾਸ਼ ਨਰਾਇਣ ਤੇ ਅਚਾਰੀਆ ਨਿਰੰਦਰ ਦੇਵ। ਨਿਹਰੂ ਖਾਸ ਤੌਰ 'ਤੇ ਇਸ ਪੱਖੋਂ ਬਹੁਤ ਜਬਰਦਸਤ ਹੱਦ ਤੱਕ ਤੇ ਬੜੇ ਵਰਨਣਯੋਗ ਢੰਗ ਨਾਲ ਸਫ਼ਲ ਰਹੇ ਿਕ ਉਹਨਾ ਨੇ ਲੱਖਾ ਦੇਸ਼ਭਗਤ ਨੌਜਵਾਨਾ ਦੀ ਿਵਸ਼ਾਲ ਿਗਣਤੀ ਦੇ ਿਵਚਾਰਾ ਿਵਚ ਿਤੱਖੀ ਤਬਦੀਲੀ ਿਲਆਦੀ ਤੇ ਉਹਨਾ ਨ ਗ਼ੈਰ-ਗਾਧੀਵਾਦੀ ਲੀਹਾ ਉਤੇ ਤੋਿਰਆ। ਇਸ ਖੇਤਰ ਿਵਚ ਇਸਤੋਂ ਅਗਲਾ ਨਾਅ ਹੈ ਇੰਡੀਅਨ ਨੈਸ਼ਨਲ ਆਰਮੀ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਿਜਹੜੇ ਕਦੇ ਵੀ ਮਹਾਤਮਾ ਗਾਧੀ ਦੇ ਪੈਰੋਕਾਰ ਨਾ ਬਣ ਸਕੇ। ਸਰਦਾਰ ਭਗਤ ਿਸੰਘ, ਿਜਹੜੇ ਕੌਮੀ ਇਨਕਲਾਬੀ ਰੁਝਾਣ ਦੇ ਿਬਹਤਰੀਨ ਪਰਿਤਿਨਧੀ ਸਨ, ਵੱਲੋਂ ਇਸ ਸੰਬੰਧ ਿਵਚ ਪਾਏ ਗਏ ਿਹੱਸੇ ਦਾ ਪਿਹਲਾ ਹੀ ਿਜ਼ਕਰ ਹੋ ਚੁੱਕਾ ਹੈ। ਉਹਨਾ ਦੇ ਬਰਾਬਰ ਦੀ ਥਾ ਹਾਿਸਲ ਹੈ ਸੂਰੀਯ ਸੇਨ ਤੇ ਉਹਨਾ ਦੇ ਸਾਥੀਆ ਨ ਿਜਹਨਾ ਨੇ 1930 ਿਵਚ ਿਚਟਾਗਾਗ ਅਸਲਹਾਖ਼ਾਨੇ ਉਤੇ ਹਮਲੇ ਦਾ ਦਲੇਰਾਨਾ ਕਾਰਨਾਮਾ ਕਰ ਿਦਖਾਇਆ ਸੀ ਤੇ ਿਜਹੜੇ ਨਾ ਿਸਰਫ਼ ਿਹੰਦੁਸਤਾਨ ਿਵਚ ਵੀ ਸਗੋਂ ਬੰਗਲਾ ਦੇਸ ਿਵਚ ਲੋਕ ਨਾਇਕਾ ਵਜੋਂ ਯਾਦ ਕੀਤੇ ਜਾਦੇ ਹਨ। ਿਵਚਾਰਾ ਤੇ ਐਕਸ਼ਨਾ ਦੇ ਇਹਨਾ ਧਾਿਰਆ ਨ ਲੇਖੇ ਿਵਚ ਿਲਆਦੇ ਿਬਨਾ ਆਜ਼ਾਦੀ ਲਈ ਿਹੰਦ ਦਾ ਸੰਘਰਸ਼ ਨਾ ਸੋਿਚਆ ਤੇ ਨਾ ਹੀ ਿਬਆਨ ਕੀਤਾ ਜਾ ਸਕਦਾ ਹੈ ਭਾਵੇਂ ਹੱਕ ਦੀ ਗੱਲ ਇਹੀ ਹੈ ਿਕ ਇਹਨਾ ਧਾਰਾਵਾ ਿਵਚ ਗਾਧੀ ਜੀ ਦੀ ਅਗਵਾਈ ਹੇਠਲੀ ਲਿਹਰ ਨ ਪਰਮੁੱਖ ਥਾ ਹਾਸਲ ਸੀ। ਇਸ ਪਰਮੁੱਖਤਾ ਨ ਪਰਵਾਨ ਕਰਿਦਆ ਹੋਇਆ ਵੀ ਉਹਨਾ ਜ਼ਬਰਦਸਤ ਅਸਫ਼ਲਤਾਵਾ ਦਾ ਿਜ਼ਕਰ ਕਰਨਾ ਜ਼ਰੂਰੀ ਹੈ ਿਜਹਨਾ ਦਾ ਿਸ਼ਕਾਰ ਅਿਹੰਸਾ ਨ ਨੀਤੀ ਵਜੋਂ ਹੋਣਾ ਿਪਆ। ਿਹੰਦੂ ਮੁਸਲਮ ਪਾੜੇ ਕਾਰਨ ਲੱਖਾ ਲੋਕਾ ਦੇ ਹੋਏ ਕਤਲ ਤੇ ਿਹੰਦ ਦੀ ਵੰਡ ਅਤੇ ਇਸਦੇ ਿਸੱਟੇ ਵਜੋਂ ਹੋਇਆ ਬੇਪਨਾਹ ਖ਼ੂਨ ਖਰਾਬਾ ਮਹਾਤਮਾ ਗਾਧੀ ਦੀਆ ਇਹਨਾ ਆਸਾ ਦੀ ਕਤਈ ਿਸ਼ਕਸਤ ਸੀ ਿਕ ਬਰਤਾਨੀਆ ਤੋਂ ਹਕੂਮਤ ਅਨੁਸ਼ਾਸਤ ਅਤੇ ਮੁਕਾਬਲਤਨ ਪੁਰਅਮਨ ਢੰਗ ਨਾਲ ਹਾਿਸਲ ਕਰ ਲਈ ਜਾਏਗੀ। ਉਹਨਾ ਇਸ ਗੱਲ ਨ ਪਰਵਾਨ ਕਰਨ ਦੀ ਈਮਾਨਦਾਰੀ ਵੀ ਿਦਖਾਈ ਜਦੋਂ ਆਲ ਇੰਡੀਆ ਰੇਡੀਓ ਨੇ ਉਹਨਾ ਤੋਂ ਰਾਸ਼ਟਰ ਿਪਤਾ ਵਜੋਂ ਆਜ਼ਾਦੀ ਿਦਵਸ ਬਾਰੇ ਕੋਈ ਸਨੇਹਾ ਦੇਣ ਲਈ ਿਕਹਾ ਤਾ ਉਹਨਾ ਇਹ ਆਖਿਦਆ ਨਾਹ ਕਰ ਿਦੱਤੀ, "ਅੰਦਰ ਪੂਰੀ ਤਰਹਾ ਹਨੇਰਾ ਪਸਿਰਆ ਹੋਇਆ ਹੈ ਅਤੇ ਜੋ ਕੁਝ ਹੋ ਿਰਹਾ ਹੈ ਜੇ ਉਹ ਮੰਦਾ ਹੈ ਤਾ ਇਸਨ ਮੰਦਾ ਹੀ ਰਿਹਣ ਿਦਓ।" ਪਰੋæ ਿਨਰਮਲ ਕੁਮਾਰ ਬੋਸ, ਿਜਹੜੇ ਗਾਧੀ ਜੀ ਦੇ ਦਾਨਸ਼ਵਰ ਪੈਰੋਕਾਰ ਅਤੇ ਿਸਰਕੱਢ ਭਾਰਤੀ ਮਾਨਵ-ਿਵਿਗਆਨੀ ਸਨ, ਨੇ ਉਸ ਵੇਲੇ ਦੇ ਦੁਖਦਾਈ ਵਾਿਕਆਤ ਦਾ ਅੱਖੀਂ ਿਡੱਠਾ ਹਾਲ ਕਲਮਬੰਦ ਕੀਤਾ, ਜਦੋਂ ਉਹ 1947 ਿਵਚ ਕਲਕੱਤੇ ਿਵਚ ਗਾਧੀ ਜੀ ਦੇ ਨਾਲ ਸਨ। ਿਫਰਕੂ ਫਸਾਦਾ ਦੀ ਹਨੇਰੀ ਝੁੱਲ ਰਹੀ ਸੀ। ਇਕ ਸ਼ਾਮ ਦੀ ਗੱਲ ਹੈ, ਿਹੰਦੂ ਨੌਜਵਾਨਾ ਦਾ ਇਕ ਜਥਾ ਮਹਾਤਮਾ ਦੇ ਿਨਵਾਸ ਦੇ ਬਾਹਰ ਆਇਆ ਤੇ ਕਿਹਣ ਲੱਗਾ ਿਕ ਉਹ ਗਾਧੀ ਜੀ ਦੀ ਆਸ਼ੀਰਵਾਦ ਚਾਹੁੰਦੇ ਹਨ। ਉਹਨਾ ਕੋਲ ਬੰਦੂਕਾ ਵੀ ਸਨ ਤੇ

ਬੰਬ ਵੀ। ਉਹਨਾ ਦੱਿਸਆ ਿਕ ਉਹ ਇਹਨਾ ਹਿਥਆਰਾ ਨਾਲ ਮੁਸਲਮਾਨਾ ਦੀ ਰਾਖੀ ਕਰਨਗੇ। ਉਹਨਾ ਗਾਧੀ ਜੀ ਨ ਿਮਲੇ ਿਬਨਾ ਿਹੱਲਣ ਤੋਂ ਨਾਹ ਕਰ ਿਦੱਤੀ। ਨਾਅਿਰਆ ਦਾ ਸ਼ੋਰ ਸੁਣਕੇ ਗਾਧੀ ਜੀ ਬਾਹਰ ਆਏ, ਉਹਨਾ ਦੀ ਗੱਲ ਸੁਣੀ ਤੇ ਇਹ ਆਖਕੇ ਉਹਨਾ ਨ ਅਸ਼ੀਰਵਾਦ ਿਦੱਤੀ, "ਿਜਥੇ ਮੈਂ ਅਸਫ਼ਲ ਿਰਹਾ ਹਾ, ਤੁਸੀਂ ਆਪਣੇ ਜਤਨ ਕਰ ਦੇਖੋ।" ਿਪਆਰੇ ਲਾਲ ਤੇ ਮਾਈਕਲ ਬਰੈਸ਼ਰ ਨੇ ਵੀ ਿਲਿਖਆ ਹੈ ਿਕ ਜਦੋਂ ਬਰਤਾਨਵੀ ਪਰਿਤਿਨਧਾ ਤੇ ਕਾਗਰਸੀ ਆਗੂਆ ਿਵਚਾਲੇ ਗੱਲਬਾਤ ਚਲ ਰਹੀ ਸੀ ਅਤੇ ਇਹ ਸਪਸ਼ਟ ਹੋ ਿਗਆ ਸੀ ਿਕ ਿਹੰਦੁਸਤਾਨ ਦੀ ਵੰਡ ਹੋਣ ਵਾਲੀ ਹੈ, ਗਾਧੀ ਜੀ ਨੇ ਸੁਝਾਅ ਿਦੱਤਾ ਸੀ ਿਕ ਇਸ ਵਾਰ 1942 ਦੀ "ਿਹੰਦੁਸਤਾਨ ਛੱਡੋ" ਲਿਹਰ ਨਾਲੋਂ ਵੀ ਿਵਸ਼ਾਲ ਪੱਧਰ ਦਾ ਲੋਕ ਸੰਘਰਸ਼ ਛੇਿੜਆ ਜਾਏ। ਪਰ ਉਹਨਾ ਦੇ ਸਾਰੇ ਹੀ ਲੈਫਟੀਨੈਂਟਾ-ਨਿਹਰੂ, ਪਟੇਲ, ਿਕਰਪਲਾਨੀ, ਰਾਿਜੰਦਰ ਪਰਸਾਦ-ਨੇ ਇਸ ਸੁਝਾਅ ਨ ਪਰਵਾਨ ਕਰਨ ਤੋਂ ਨਾਹ ਕਰ ਿਦੱਤੀ ਤੇ ਿਕਹਾ ਸੀ ਿਕ "ਜੇਲਹਾ ਭਰਨ ਦੇ ਿਦਨ ਹੁਣ ਬੀਤ ਚੁੱਕੇ ਹਨ।" ਪਰ ਜਦੋਂ 1946 ਿਵਚ ਰਾਇਲ ਇੰਡੀਅਨ ਨੇਵੀ ਿਵਚ ਬਗ਼ਾਵਤ ਹੋਈ ਅਤੇ ਇਸਦੀ ਹਮਾਇਤ ਿਵਚ ਬੰਬਈ ਦੇ ਮਜ਼ਦੂਰਾ ਨੇ ਅਿਨਸ਼ਿਚਤ ਹੜਤਾਲ ਕੀਤੀ ਅਤੇ ਇਸ ਤਰਹਾ ਿਹੰਦੂ-ਮੁਸਲਮ ਏਕਤਾ ਸੰਘਰਸ਼ ਦੀ ਅਗਨ ਕੁਠਾਲੀ ਿਵਚੋਂ ਮਜ਼ਬੂਤ ਹੋ ਕੇ ਿਨਕਲੀ ਤਾ ਮਹਾਤਮਾ ਗਾਧੀ ਨੇ ਇਸਨ "ਲਾਲ ਤਬਾਹੀ" ਦੱਿਸਆ ਅਤੇ ਇਸ "ਮੋਰਚਾਬੰਦੀ ਦੀ ਏਕਤਾ" ਦੀ ਿਨੰਦਾ ਕੀਤੀ ਤੇ ਅਤੇ ਿਕਹਾ ਿਕ ਜੇ ਿਹੰਦ ਦੀ ਆਜ਼ਾਦੀ ਦਾ ਇਹੀ ਰਾਹ ਹੈ ਤਾ ਮੈਨ 125 ਸਾਲ ਤੱਕ ਿਜਉਣ ਦੀ ਕੋਈ ਇੱਛਾ ਨਹੀਂ। ਪਰ ਉਹ ਆਪਣੇ ਵੱਲੋਂ ਹਾਲਾਤ ਦਾ ਕੋਈ ਬਦਲ ਪੇਸ਼ ਨਾ ਕਰ ਸਕੇ। ਉਹਨਾ ਨ ਆਪ ਅੱਗੇ ਆ ਕੇ ਕਾਗਰਸੀ ਸਫਾ ਨ ਇਸ ਗੱਲ ਲਈ ਪਰੇਰਨਾ ਿਪਆ ਿਕ ਉਹ ਉਸ ਿਨਪਟਾਰੇ ਨ ਪਰਵਾਨ ਕਰ ਲੈਣ ਿਜਸਨ ਇਤਹਾਸ ਿਵਚ 'ਸੱਤਾ ਦੀ ਤਬਦੀਲੀ' ਜਾ 'ਮਾਉਂਟਬੈਟਨ ਪਲੈਨ' ਦੇ ਨਾਅ ਨਾਲ ਜਾਿਣਆ ਜਾਦਾ ਹੈ। ਿਜਤਨੀ ਤੇਜ਼ੀ ਨਾਲ ਕਾਗਰਸ ਦਾ ਪਤਨ ਹੋਇਆ, ਉਸਨੇ ਉਹਨਾ ਨ ਐਨਾ ਮਾਯੂਸ ਕੀਤਾ ਿਕ ਉਹਨਾ ਕਾਗਰਸ ਨ ਭੰਗ ਕਰਨ ਅਤੇ ਉਸਦੀ ਥਾ ਲੋਕ ਸੇਵਕ ਸੰਘ ਕਾਇਮ ਕਰਨ ਦਾ ਸੱਦਾ ਿਦੱਤਾ। ਅੰਤ ਿਵਚ ਉਹਨਾ ਨ ਨਥੂ ਰਾਮ ਗਾਡਸੇ ਨੇ ਗੋਲੀ ਮਾਰਕੇ ਕਤਲ ਕਰ ਿਦੱਤਾ, ਉਹਨਾ ਦਾ ਕਾਤਲ ਆਪਣੇ ਆਪ ਨ ਗਾਧੀ ਜੀ ਨਾਲੋਂ ਵਧੇਰੇ ਿਬਹਤਰ ਿਹੰਦੂ ਸਮਝਦਾ ਸੀ। ਪਰ ਜਦੋਂ ਉਹਨਾ ਦਾ ਿਦਹਾਤ ਹੋਇਆ ਤਾ ਲੱਖਾ ਕਰੋੜਾ ਲੋਕਾ ਨੇ ਿਜਸ ਢੰਗ ਨਾਲ ਸੋਗ ਮਾਨਇਆ ਉਸਨ ਇਸ ਦੇਸ ਨੇ ਇਸਤੋਂ ਪਿਹਲਾ ਨਾ ਕਦੇ ਦੇਿਖਆ ਸੀ ਤੇ ਨਾ ਹੁਣ ਤੱਕ ਦੇਿਖਆ ਹੈ। ਉਹਨਾ ਦੀ ਿਸ਼ਕਰਤ ਦੇ ਸਮੇਂ ਉਹਨਾ ਨ ਐਨੀ ਿਵਆਪਕ ਸ਼ਰਧਾਜਲੀਂ ਿਕਉਂ? æ2॥ ਲੋਕਾ ਵਲੋਂ ਗਾਧੀ ਜੀ ਨ ਇਸ ਲਾਿਮਸਾਲ ਸ਼ਰਧਾਜਲੀ ਦਾ ਕਾਰਨ ਗਾਧੀਵਾਦ ਦਾ ਅਿਮੱਟ ਿਵਰਸਾ ਹੈ। ਅਤੇ ਇਹ ਿਵਰਸਾ ਅੱਜ ਵੀ ਓਨਾ ਹੀ ਪਰਸੰਗਕ ਹੈ। ਮਹਾਤਮਾ ਗਾਧੀ ਨੇ 1937 ਦੇ ਪਿਹਲੇ ਅੱਧ ਿਵਚ ਆਪ ਵੀ ਹਰੀਜਨ ਿਵਚ ਿਲਿਖਆ ਸੀ, "ਮੇਰੀਆ ਿਲਖਤਾ ਦਾ ਮੇਰੀ ਦੇਹ ਦੇ ਨਾਲ ਹੀ ਸੰਸਕਾਰ ਕਰ ਿਦੱਤਾ ਜਾਏ। ਜੋ ਕੁਝ ਮੈਂ ਿਲਿਖਆ ਜਾ ਿਕਹਾ, ਉਹ ਨਹੀਂ ਸਗੋਂ ਜੋ ਕੁਝ ਮੈਂ ਕੀਤਾ, ਉਹੀ ਕਾਇਮ ਰਹੇਗਾ। ਇਸ ਤੋਂ ਕੁਝ ਸਮਾ ਪਿਹਲਾ ਉਹਨਾ ਦੇ ਿਦਲੋਂ ਿਨਕਲੀ ਆਵਾਜ਼ ਇਹ ਸੀ, "ਮੈਂ ਤਾ ਕਸ਼ਮਕਸ਼ ਿਵਚੋਂ ਲੰਘ ਰਹੀ ਇਕ ਿਨਮਾਣੀ ਿਜਹੀ ਰੂਹ ਹਾ ਿਜਹੜੀ ਪੂਰੀ ਤਰਹਾ ਨੇਕ ਹੋਣਾ ਤਾਘਦੀ ਹੈ।" ਿਜਸ ਗੱਲ ਨੇ ਉਹਨਾ ਨ ਮਹਾਨ ਬਣਾਇਆ, ਉਹ ਸੀ ਉਹਨਾ ਦਾ ਿਹੰਦ ਲਈ ਅਤੇ ਇਸਦੇ ਗਰੀਬਾ ਲਈ ਿਪਆਰ, ਿਜਹੜੇ ਿਜ਼ਆਦਾਤਰ ਿਪੰਡਾ ਿਵਚ ਵਸਦੇ ਸਨ। ਇਕ ਸਾਲ ਪਿਹਲਾ, ਿਜਸ ਤਰਹਾ ਉਹਨਾ ਹਰੀਜਨ ਿਵਚ ਿਲਿਖਆ ਸੀ, "ਮੇਰਾ ਧਰਮ ਪਰਮਾਤਮਾ ਦੀ ਤੇ ਇਸ ਤਰਹਾ ਗਰੀਬਾ ਦੀ ਸੇਵਾ ਕਰਨਾ ਹੈ। ਮੈਂ ਕੇਵਲ ਸਮੁੱਚੀ ਲੋਕਾਈ ਦਾ ਿਹੱਸਾ ਹੀ ਹਾ। ਮੈਂ ਪਰਮਾਤਮਾ ਨ ਮਨੁੱਖਤਾ ਨਾਲੋਂ ਵੱਖਰਾ ਕਰਕੇ ਨਹੀਂ ਪਾ ਸਕਦਾ। ਮੇਰੇ ਦੇਸ਼ਵਾਸੀ ਹੀ ਮੇਰੇ ਨੇੜਲੇ ਗਵਾਢੀ ਹਨ ਅਤੇ ਉਹ ਐਨੇ ਬੇਬੱਸ, ਐਨੇ ਸਾਧਨਹੀਣ, ਐਨੇ ਿਸਥਲ ਹੋ ਗਏ ਹਨ ਿਕ ਮੈਨ ਆਪਣਾ ਸਾਰਾ ਿਧਆਨ ਉਹਨਾ ਦੀ ਸੇਵਾ ਵੱਲ ਦੇਣਾ ਪੈਣਾ ਹੈ। ਇਹ ਅਧੁਿਨਕ ਿਹੰਦੁਸਤਾਨ ਦੀ ਇਕ ਹੋਰ ਮਹਾਨ ਆਤਮਾ ਸੀ, ਿਜਹੜੀ ਗਾਧੀ ਜੀ ਨਾਲ ਮੱਤਭੇਦ ਵੀ ਰੱਖਦੀ ਸੀ ਅਤੇ ਉਹਨਾ ਨ ਸਮਝਦੀ ਵੀ ਸੀ। ਇਹ ਆਤਮਾ ਸੀ ਰਾਿਬੰਦਰਨਾਥ ਟੈਗੋਰ ਿਜਸਦਾ ਲੋਕਾ ਦੇ ਿਦਲਾ ਉਤੇ ਓਨਾ ਹੀ ਰਾਜ ਸੀ ਿਜਨਾ ਮਹਾਤਮਾ ਗਾਧੀ ਦਾ। ਉਹਨਾ ਆਪਣੀਆ ਿਲਖਤਾ ਿਵਚ ਗਾਧੀਵਾਦੀ ਲਿਹਰ ਦੀ ਬੌਿਧਕਤਾ-ਿਵਰੋਧੀ ਤੇ ਤੰਗਨਜ਼ਰ ਸੋਚ ਦੀ ਤੇ ਇਥੋਂ ਤੱਕ ਿਕ ਖੁਦ ਗਾਧੀ ਜੀ ਦੀ ਿਤੱਖੀ ਨੁਕਤਾਚੀਨੀ ਕੀਤੀ ਸੀ ਅਤੇ ਜਦੋਂ ਮਹਾਤਮਾ ਗਾਧੀ ਨੇ 1934 ਿਵਚ ਿਬਹਾਰ ਦੇ ਿਭਆਨਕ ਭੁਚਾਲ ਨ ਈਸ਼ਵਰੀ ਕਰੋਪੀ ਆਿਖਆ ਸੀ ਤਾ ਟੈਗੋਰ ਨੇ ਇਸ ਉਤੇ ਸਖ਼ਤ ਰੋਹ ਦਾ ਪਰਗਟਾਵਾ ਕੀਤਾ ਸੀ। 1921 ਿਵਚ 'ਮਾਡਰਨ ਇੰਡੀਆ' ਿਵਚ ਿਲਖਿਦਆ ਉਹਨਾ ਚਰਖਾ ਕੱਤਣ ਰਾਹੀਂ ਆਜ਼ਾਦੀ ਹਾਸਲ ਕਰਨ ਦੇ ਗਾਧੀ ਜੀ ਦੇ ਸੱਦੇ ਦੀ ਨੁਕਤਾਚੀਨੀ ਕੀਤੀ ਸੀ ਪਰ ਨਾਲ ਹੀ ਿਲਿਖਆ ਸੀ ਿਕ ਗਾਧੀ ਜੀ ਉਹੀ ਕੁਝ ਹਨ ਜੋ ਕੁਝ ਉਹ ਹੋ ਸਕਦੇ ਹਨ। ਉਹਨਾ ਿਲਿਖਆ ਸੀ, "ਮਾਇਆ ਅਨਹੇਰੇ ਦਾ ਦੂਸਰਾ ਨਾਅ ਹੀ ਤਾ ਹੈ। ਕੋਈ ਘੋੜਾ, ਭਾਵੇਂ ਉਹ ਿਕੰਨਾ ਵੀ ਤੇਜ਼ ਰਫ਼ਤਾਰ ਿਕਉਂ ਨਾ ਹੋਵੇ, ਸਾਨ ਇਸ ਅਨਹੇਰੇ ਤੋਂ ਪਾਰ ਨਹਂੀੀੀ ਂਿ ਲ ਜਾ ਸਕਦਾ ਅਤੇ ਿਕੰਨੀ ਵੀ ਮਾਤਰਾ ਿਵਚ ਪਾਣੀ ਇਸ ਅਨਹੇਰੇ ਨ ਧੋ ਨਹੀਂ ਸਕਦਾ । ਸੱਚ ਇਕ ਿਚਰਾਗ਼ ਵਾਗ ਹੈ। ਜਦੋਂ ਇਹ ਜਗ ਉਠਦਾ ਹੈ ਤਾ ਅਨਹੇਰਾ ਆਪਣੇ ਆਪ ਦੂਰ ਹੋ ਜਾਦਾ ਹੈ। ਜੇ ਅਸੀਂ ਆਪਣੇ ਦੇਸ ਦੇ ਰੂਪ ਿਵਚ ਸੱਚ ਨ ਆਪਣੇ ਅੰਦਰ ਵਸਾ ਲਈਏ ਤਾ ਸਾਡੀ ਬਾਹਰਲੀ ਮਾਇਆ ਆਪਣੇ ਆਪ ਅਲੋਪ ਹੋ ਜਾਏਗੀ। ਅਸੀਂ ਸਾਰੇ ਹੀ ਤਾ ਹਾ ਿਜਸਨ ਅਸੀਂ ਆਪਣਾ ਦੇਸ ਕਿਹੰਦੇ ਹਾ। ਲੋੜ ਕੇਵਲ ਇਸ ਿਵਸ਼ਵਾਸ ਨ ਦੁਹਰਾਉਣ ਦੀ ਹੈ ਿਕ ਅਸਾ ਆਪਣੇ ਦੇਸ ਨ ਸਾਕਾਰ ਬਣਾਉਣਾ ਹੈ। ਇਸ ਉਦੇਸ਼ ਦੀ ਪਰਾਪਤੀ ਲਈ ਸਾਡੇ ਿਵਚੋਂ ਹਰ ਇਕ ਨ ਿਹੰਮਤ ਕਰਨੀ ਪੈਣੀ ਹੈ। ਹਰ ਇਕ ਵਾਸਤਿਵਕ ਦਾ ਸੱਚਾ ਦੇਸ਼ ਉਹੀ ਹੈ ਿਜਸਨ ਉਸਨੇ ਆਪਣੀਆ ਸ਼ਕਤੀਆ ਨ ਆਪਣੇ ਅੰਦਰੋਂ ਜਗਾ ਕੇ ਿਸਰਿਜਆ ਹੋਵੇ: ਿਸਰਜਣਾ ਦਾ ਕਾਰਜ ਆਪਣੇ ਆਪ ਿਵਚ ਸੱਚ ਨ ਸਾਕਾਰ ਕਰਨ ਵਾਗ ਹੁੰਦਾ ਹੈ… "ਮਹਾਤਮਾ ਗਾਧੀ ਆਏ ਤੇ ਲੱਖਾ ਿਵਰਵੇ ਲੋਕਾ ਦੀ ਕੁਟੀਆ ਅੱਗੇ ਜਾ ਖੜਹੇ ਹੋਏ। ਉਹਨਾ ਦਾ ਪਿਹਰਾਵਾ ਿਵਰਵੇ ਲੋਕਾ ਿਜਹਾ ਹੈ ਤੇ ਉਹ ਉਹਨਾ ਦੀ ਬੋਲੀ ਹੀ ਬੋਲਦੇ ਹਨ। ਅੰਤ ਨ ਅਸੀਂ ਸੱਚ ਨ ਸਾਕਾਰ ਦੇਖ ਰਹੇ ਹਾ। ਇਹ ਿਕਸੇ ਿਕਤਾਬ ਿਵਚੋਂ ਪੇਸ਼ ਕੀਤੇ ਹਵਾਲੇ ਵਾਗ ਨਹੀਂ। ਉਸਨ ਿਦੱਤਾ ਿਗਆ ਮਹਾਤਮਾ ਦਾ ਨਾਅ ਉਸਦਾ ਅਸਲ ਨਾਅ ਹੈ। ਹੋਰ ਕੌਣ ਹੈ ਿਜਸਨੇ ਐਨੇ ਮਰਦ ਔਰਤਾ ਨ ਆਪਣਾ ਹੀ ਲਹੂ ਤੇ ਮਾਸ ਸਮਿਝਆ ਹੋਵੇ? ਸੱਚ ਦੀ ਛੋਹ ਨਾਲ ਆਤਮਾ ਦੀਆ ਦੱਬੀਆ ਹੋਈਆ ਸ਼ਕਤੀਆ ਜਾਗ ਉਠੀਆ ਹਨ। ਿਜਵੇਂ ਹੀ ਸੱਚੇ ਿਪਆਰ ਨਾਲ ਉਸਨੇ ਿਹੰਦ ਦੇ ਦਵਾਰ ਉਤੇ ਹੋਕਾ ਿਦੱਤਾ, ਇਹ ਦਵਾਰ ਆਪਣੇ ਆਪ ਖੁੱਲਹ ਿਗਆ, ਸਾਰੀਆ ਿਹਚਕਚਾਹਟਾ ਤੇ ਸਾਰੀਆ ਰੋਕਾ ਦੂਰ ਹੋ ਗਈਆ। ਸੱਚ ਨੇ ਸੱਚ ਜਗਾ ਿਦੱਤਾ… ਿਜਹੜੀ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ ਉਹ ਇਹ ਹੈ ਿਕ ਮਹਾਤਮਾ ਦੇ ਸਰਵਉਚ ਿਪਆਰ ਨੇ ਦੇਸ ਦੇ ਿਪਆਰ ਨ ਆਪਣੇ ਅੰਦਰ ਵਸਾ ਿਲਆ ਹੈ। ਇਸ ਸਾਰੇ ਕੁਝ ਦੇ ਕਾਰਨ ਜੋ ਕੁਝ ਹੋਇਆ ਹੈ ਉਹ ਆਜ਼ਾਦੀ ਦੇ ਜਨਮ ਤੋਂ ਘੱਟ ਨਹੀਂ ਅਤੇ ਇਹ ਆਪਣੇ ਆਪ ਿਵਚ ਦੇਸ਼ ਦੀ ਪਰਾਪਤੀ ਹੈ।" "ਮਹਾਤਮਾ ਨੇ ਆਪਣੇ ਿਪਆਰ ਨਾਲ ਿਹੰਦ ਦਾ ਿਦਲ ਿਜੱਤ ਿਲਆ ਹੈ; ਇਸ ਦੇ ਲਈ ਅਸੀਂ ਉਸਦੀ ਸਰਦਾਰੀ ਪਰਵਾਨ ਕਰ ਚੁੱਕੇ ਹਾ। ਉਸਨੇ ਸਾਨ ਸੱਚ ਦੀ ਸ਼ਕਤੀ ਪਰਤੱਖ ਕਰਕੇ ਿਦਖਾ ਿਦੱਤੀ ਹੈ; ਇਸਦੇ ਲਈ ਅਸੀਂ ਉਸ ਨ ਆਪਣਾ ਲੱਖ ਲੱਖ ਸ਼ੁਕਰਾਨਾ ਪੇਸ਼ ਕਰਦੇ ਹਾ । ਅਸਾ ਸੱਚ ਦਾ ਿਜ਼ਕਰ ਿਕਤਾਬਾ ਿਵਚ ਪਿੜਹਆ ਸੀ। ਪਰ ਸਾਡੇ ਲਈ ਇਹ ਯਾਦਗਾਰੀ ਿਚੰਨਹ ਬਣ ਿਗਆ ਹੈ ਿਕ ਅਸੀਂ ਇਸਨ ਆਪਣੇ ਰੂ-ਬ-ਰੂ ਦੇਖ ਰਹੇ ਹਾ। ਿਤਲਕ ਸਮੇਤ ਬਹੁਤ ਸਾਰੇ ਆਗੂਆ ਨੇ ਇਸਦੇ ਿਕਸੇ ਇਸ ਜਾ ਉਸ ਪੱਖ ਦੀ ਝਲਕ ਹੀ ਦੇਖੀ ਸੀ। ਹੋਰਨਾ ਨੇ ਿਜਸ ਗੱਲ ਵੱਲ ਿਧਆਨ ਦੁਆਇਆ ਉਹ ਇਹ ਸੀ ਿਕ ਸਾਮਰਾਜਸ਼ਾਹੀ ਦੇ ਿਖਲਾਫ਼ ਤੇ ਸ਼ੋਸਿਲਜ਼ਮ ਲਈ ਸੰਘਰਸ਼ ਵਾਸਤੇ ਸੰਸਾਰ ਿਵਆਪੀ ਪਰਿਕਿਰਆ ਦੀਆ ਮੁਆਫ਼ਕ ਹਾਲਤਾ ਜ਼ਰੂਰੀ ਹਨ ਪਰ ਉਹਨਾ ਦਾ ਜ਼ੋਰ ਵਧੇਰੇ ਕਰਕੇ ਮੁਆਫ਼ਕ

ਹਾਲਤਾ ਉਤੇ ਹੁੰਦਾ ਸੀ। ਕੁਝ ਹੋਰਨਾ ਨੇ ਸਮਾਜੀ ਵੰਡੀਆ ਉਤੇ ਉਚੇਚਾ ਜ਼ੋਰ ਿਦੱਤਾ। ਿਜਸਦੇ ਪਰਮਾਣ ਦਾ ਆਧਾਰ ਉਹ ਅਿਜਹੇ ਦੇਸ਼ਾ ਦੇ ਤਜਰਿਬਆ ਨ ਬਣਾਉਂਦੇ ਸਨ ਿਜਥੇ ਸ਼ਰੇਣੀ ਵੰਡ ਪੱਕ ਚੁੱਕੀ ਸੀ ਅਤੇ ਭਾਰੂ ਹਕੀਕਤ ਬਣ ਚੁੱਕੀ ਸੀ। ਜੇ ਿਹੰਦ ਨੇ ਆਪਣੇ ਆਪ ਨ ਪਿਹਚਾਨਣਾ ਸੀ ਅਤੇ ਕਾਯਾਕਲਪ ਰਾਹੀਂ ਆਪਣੇ ਆਪ ਨ ਸਾਕਾਰ ਕਰਨਾ ਸੀ ਤਾ ਇਸਦੇ ਲਈ ਿਹੰਦ ਦਾ ਿਗਆਨ ਪਿਹਲੀ ਸ਼ਰਤ ਸੀ। ਿਹੰਦ ਦੀ ਮਹਾਨ ਸੱਿਭਆਤਮਕ ਹੋਂਦ ਸੱਜਰੀ ਕਾਯਾਕਲਪ ਦੀ ਉਡੀਕ ਿਵਚ ਸੀ। ਠੀਕ ਇਹਨਾ ਅਰਥਾ ਿਵਚ ਹੀ ਗਾਧੀ ਜੀ ਨੇ ਸਮੇਂ ਨ ਪਛਾਿਣਆ, ਇਸਦਾ ਿਨਰੂਪਣ ਕੀਤਾ ਤੇ ਇਸਨ ਜਗਾਇਆ। ਇਹ ਕੇਵਲ ਕੌਮਪਰਸਤੀ ਨਹੀਂ ਸੀ ਸਗੋਂ ਇਸਤੋਂ ਕੁਝ ਵਧੇਰੇ ਸੀ ਤੇ ਇਸਨ ਆਪਣਾ ਆਪ ਹੋਣ ਲਈ ਅਪਣੇ ਤੋਂ ਕੁਝ ਵੱਧ ਹੋਣਾ ਜ਼ਰੂਰੀ ਸੀ। ਪਿਹਲੇ ਪੱਖ ਨ ਗਾਧੀ ਜੀ ਨੇ ਬੁਝਾ ਿਲਆ ਸੀ ਪਰ ਦੂਸਰਾ ਪੱਖ ਉਹਨਾ ਦੀ ਿਗਰਫਤ ਿਵਚ ਨਾ ਆ ਸਿਕਆ। ਇਸ ਮਾਮਲੇ ਿਵਚ ਕੇਵਲ ਦੋ ਹੀ ਸ਼ਖ਼ਸੀਅਤਾ ਹਨ ਿਜਨਹਾ ਨਾਲ ਉਹਨਾ ਦੀ ਤੁਲਨਾ ਹੋ ਸਕਦੀ ਹੈ। ਇਕ ਮਾਓ ਜੇ ਤੁੰਗ ਤੇ ਦੂਸਰੇ ਹੋ ਚੀ ਿਮੰਨਹ। ਪਿਹਲੀ ਸ਼ਖ਼ਸੀਅਤ ਅਖੀਰ ਿਵਚ ਿਥੜਕ ਗਈ ਭਾਵੇਂ ਗਾਧੀ ਜੀ ਨਾਲੋਂ ਵੱਖਰੇ ਢੰਗ ਨਾਲ ਦੂਸਰੀ ਸ਼ਖ਼ਸੀਅਤ ਅਖੀਰ ਤੋਂ ਹੋਰ ਅੱਗੇ ਤੱਕ ਜਾ ਸਕੀ ਭਾਵੇਂ ਉਸਦੀ ਸਰਗਰਮੀ ਗਾਧੀ ਅਤੇ ਮਾਓ ਨਾਲੋਂ ਗੁਣਾਤਾਮਕ ਤੌਰ 'ਤੇ ਛੋਟੇ ਪਨਹੇ ਦੀ ਸੀ। ਮਰਹੂਮ ਕੇ। ਦਮੋਦਰਨ ਨੇ 1963 ਿਵਚ ਹੋਨਈ ਿਵਚ ਹੋ ਚੀ ਿਮੰਨਹ ਨਾਲ ਗੱਲਬਾਤ ਿਰਕਾਰਡ ਕੀਤੀ ਸੀ। ਉਹਨਾ ਵੀਅਤਨਾਮੀ ਆਗੂ ਨ ਪੁੱਿਛਆ ਸੀ ਿਕ ਕੀ ਕਾਰਨ ਹੈ ਿਕ ਿਹੰਦੁਸਤਾਨ ਦੇ ਕਿਮਉਿਨਸਟ ਵੀਅਤਨਾਮੀ ਕਿਮਉਿਨਸਟਾ ਦੇ ਮੁਕਾਬਲੇ ਉਤੇ ਬਹੁਤ ਹੀ ਊਣੇ ਨਤੀਜੇ ਪੈਦਾ ਕਰ ਸਕੇ। ਹੋ ਚੀ ਿਮੰਨਹ ਦਾ ਉਤਰ ਸੀ ਿਕ ਿਹੰਦੁਸਤਾਨ ਿਵਚ ਕਿਮਉਿਨਸਟਾ ਨ ਗਾਧੀ ਜੀ ਦਾ ਮੁਕਾਬਲਾ ਕਰਨਾ ਿਪਆ ਜਦਿਕ ਵੀਅਤਨਾਮ ਿਵਚ ਉਹ ਆਪ ਗਾਧੀ ਸੀ। ਇਸਤੋਂ ਪਿਹਲਾ ਹੋ ਚੀ ਿਮੰਨਹ ਨੇ ਆਪਣੇ ਆਪ ਨ ਗਾਧੀ ਜੀ ਦਾ ਪੈਰੋਕਾਰ ਦੱਿਸਆ ਸੀ। ਪਰਤੱਖ ਤੌਰ 'ਤੇ ਅਿਹੰਸਾਵਾਦ ਪੱਖੋ ਨਹੀਂ -ਪਰ ਹਕੀਕਤ ਨ ਉਸਦੇ ਸਮੁੱਚੇ ਰੂਪ ਿਵਚ ਸਮਝਣ ਦੇ ਪੱਖੋਂ ਿਨਸਚੇ ਹੀ। ਇਹ ਕਿਹਣਾ ਿਕੰਨਾ ਸਰਲ ਜਾਪਦਾ ਹੈ ਿਕ ਿਹੰਦੁਸਤਾਨ ਪੂਰਾ ਹੀ ਤਾ ਹੈ। ਪਰ ਅਿਜਹੀਆ ਸੱਚਾਈਆ ਦੀ ਸਰਲਤਾ ਇਕ ਅਿਜਹੀ ਚੀਜ਼ ਹੈ ਿਜਸਦੀ ਹਾਥ ਮਹਾਨ ਆਤਮਾਵਾ ਹੀ ਪਾ ਸਕਦੀਆ ਹਨ ਅਤੇ ਇਸ ਤੋਂ ਲੱਖਾ ਕਰੋੜਾ ਲੋਕਾ ਨ ਸੁਚੇਤ ਕਰ ਸਕਦੀਆ ਹਨ। ਆਜ਼ਾਦੀ ਤੋਂ ਬਾਅਦ ਦੇ ਦਹਾਿਕਆ ਿਵਚ ਿਹੰਦ ਿਵਚ ਬਹੁਤ ਕੁਝ ਬਦਲ ਚੁੱਕਾ ਹੈ। ਪੂੰਜੀਵਾਦੀ ਸ਼ਰੇਣੀ ਦੇ ਿਵਕਸਤ ਹੋਣ ਨਾਲ ਸ਼ਰੇਣੀ ਵਖਰੇਵੇਂ ਵਧੇਰੇ ਸਪਸ਼ਟ ਹੋ ਗਏ ਹਨ ਤੇ ਵਧੇਰੇ ਿਨਖਰਵੇਂ ਰੂਪ ਿਵਚ ਸਾਹਮਣੇ ਆ ਗਏ ਹਨ। ਸਮਾਜੀ ਸਵਾਲ ਿਦਨੋ ਿਦਨ ਵਧੇਰੇ ਉਭਰ ਕੇ ਅੱਗੇ ਆ ਰਹੇ ਹਨ। ਿਹੰਦ ਅਜੇ ਤੱਕ ਪੂਰੇ ਦਾ ਪੂਰਾ ਹੈ, ਭਾਵੇਂ ਇਸਦੀ ਪੂਰਨਤਾ ਲਈ ਖ਼ਤਰਾ ਵੱਧ ਿਰਹਾ ਹੈ। ਪਰ ਇਹ ਕੇਵਲ ਗਾਧੀ ਜੀ ਦੀ ਦੂਰਦਰਸ਼ਤਾ ਦੀ ਸਮੱਗਰਤਾ ਨਹੀਂ ਸੀ ਤੇ ਨਾ ਹੀ ਅਿਜਹੀਆ ਪਰਸਿਥਤੀਆ ਦੀ ਸਮੱਗਰਤਾ ਸੀ ਿਜਹਨਾ ਨ ਉਹਨਾ ਤਿਹਰੀਕ ਦਾ ਰੂਪ ਿਦੱਤਾ। ਉਹਨਾ ਦੀ ਦੂਰਦਰਸ਼ਤਾ ਇਸ ਗੱਲ ਿਵਚ ਵੀ ਨਹੀਂ ਸੀ ਿਕ ਉਹਨਾ ਿਹੰਦ ਦੀ ਕੰਗਾਲੀ ਨ ਸਮਿਝਆ। ਉਹਨਾ ਦੀ ਦੂਰਦਰਸ਼ਤਾ ਇਸ ਗੱਲ ਿਵਚ ਸੀ ਿਕ ਉਹਨਾ ਿਹੰਦ ਦੇ ਗਰੀਬ ਲੋਕਾ ਦੀ ਸ਼ਕਤੀ ਨ ਪਛਾਿਣਆ। ਉਹਨਾ ਇਸ ਗੱਲ ਨ ਸਮਿਝਆ ਿਕ ਇਹ ਇਹੀ ਲੋਕ ਹਨ ਿਜਨਹਾ ਤੱਕ ਪਹੁੰਚ ਕਰਨੀ ਅਤੇ ਿਜਨਹਾ ਨ ਜਾਗਰਤ ਕਰਨਾ ਤੇ ਿਜਥੋਂ ਤੱਕ ਸੰਭਵ ਹੋ ਸਕੇ ਸੱਚਮੁਚ ਜਨਤਕ ਪੱਧਰ ਅਤੇ ਕੁੱਲ ਿਹੰਦ ਪੈਮਾਨੇ ਉਤੇ ਅਿਜਹੇ ਐਕਸ਼ਨ ਿਵਚ ਸ਼ਾਮਲ ਕਰਨਾ ਜ਼ਰੂਰੀ ਹੈ, ਿਜਸ ਿਵਚ ਸ਼ਕਤੀਸਾਲੀ ਲਿਹਰ ਬਨਣ ਦੀ ਸੰਭਾਵਨਾ ਹੋਵੇ। ਪਰ ਿਜਸ ਢੰਗ ਨਾਲ ਗਾਧੀ ਜੀ ਆਪਣੀ ਕਾਰਜਨੀਤੀ ਨ ਅਮਲ ਿਵਚ ਿਲਆਉਣਾ ਚਾਹੁੰਦੇ ਸਨ, ਉਸ ਕਾਰਨ ਉਹਨਾ ਦਾ ਟੈਗੋਰ ਨਾਲ ਟਕਰਾਅ ਪੈਦਾ ਹੋਇਆ। ਦੋ ਮਹਾਨ ਆਤਮਾਵਾ ਿਵਚਾਲੇ ਮੱਤਭੇਦਾ ਦੀ ਇਹ ਅੱਤ ਿਦਲਚਸਪੀ ਿਮਸਾਲ ਸੀ। ਟੈਗੋਰ ਦੇ ਿਜਸ ਲੇਖ ਦਾ ਹਵਾਲਾ ਉਤੇ ਿਦੱਤਾ ਿਗਆ ਹੈ, ਉਸੇ ਿਵਚ ਉਹਨਾ ਗਾਧੀਵਾਦੀ ਲਿਹਰ ਦੀ ਤੰਗਨਜ਼ਰੀ ਦੀ ਤੇ ਉਸਦੇ ਆਪਮੁਹਾਰੇਪਨ ਤੋਂ ਿਵਰਵੇ ਹੋਣ ਦੀ ਸ਼ਕਾਇਤ ਕੀਤੀ ਸੀ; ਉਹਨਾ ਪਾਰਦਰਸ਼ਤਾ ਦੀ ਲੋੜ ਉਤੇ ਜ਼ੋਰ ਿਦੰਿਦਆ ਿਲਿਖਆ ਸੀ, "ਮੇਰਾ ਇਕ ਪਲ ਲਈ ਵੀ ਇਹ ਮਤਲਬ ਨਹੀਂ ਿਕ ਿਜਹੜਾ ਕਾਰਜ ਅਸਾ ਸ਼ੁਰੂ ਕਰ ਰੱਿਖਆ ਹੈ, ਉਸਨ ਅਸੀਂ ਘਟਾ ਕੇ ਦੇਖੀਏ। ਜਦੋਂ ਸਵੇਰਸਾਰ ਿਕਸੇ ਪੰਛੀ ਦੀ ਜਾਗ ਖੁੱਲਹਦੀ ਹੈ, ਉਸਦੀ ਜਾਗ ਇਕਦਮ ਦਾਣੇ-ਦੁਣਕੇ ਦੀ ਭਾਲ ਦਾ ਰੂਪ ਧਾਰਨ ਨਹੀਂ ਕਰਦੀ। ਉਸਦੇ ਪੰਖ ਆਪਮੁਹਾਰੇ ਆਕਾਸ਼ ਦੇ ਸੱਦੇ ਦਾ ਹੁੰਗਾਰਾ ਭਰਦੇ ਹਨ ਤੇ ਨਵਾ ਚਾਨਣ ਪਸਰਨ ਦੀ ਖੁਸ਼ੀ ਿਵਚ ਉਸਦੇ ਕੰਠ ਿਵਚੋਂ ਗੀਤ ਫੁੱਟ ਪੈਂਦੇ ਹਨ। ਿਵਸ਼ਵ ਮਨੁੱਖਤਾ ਨੇ ਸਾਨ ਵੀ ਆਪਣਾ ਸੱਦਾ ਦੇ ਭੇਿਜਆ ਹੈ। ਸਾਡੇ ਮਨ ਨ ਵੀ ਇਸ ਸੱਦੇ ਦਾ ਹੁੰਗਾਰਾ ਆਪਣੀ ਬੋਲੀ ਿਵਚ ਭਰਨਾ ਚਾਹੀਦਾ ਹੈ। ਇਸਦੇ ਉਤਰ ਿਵਚ ਮਹਾਤਮਾ ਨੇ ਕਵੀ ਨ, ਿਜਸਨ ਉਹ ਦੇਸ ਦਾ ਮਹਾਨ ਰੱਿਖਅਕ ਆਖਦੇ ਸਨ, ਉਤਰ ਿਦੰਿਦਆ ਿਲਿਖਆ ਸੀ, "ਆਪਣੀ ਕਾਿਵਕ ਅੰਤਰ-ਪਰੇਰਨਾ ਦੇ ਅਨੁਸਾਰ ਆਉਣ ਵਾਲੇ ਕੱਲਹ ਲਈ ਿਜਉਂਦਾ ਹੈ ਤੇ ਸਾਥੋਂ ਵੀ ਇਹੀ ਆਸ ਰੱਖਦਾ ਹੈ। ਉਹ ਸਾਡੀ ਪਰਸੰਸਾ ਭਰੀ ਨਜ਼ਰ ਲਈ ਪਹੁਫਟਾਲੇ ਦੀ ਿਦਲਕਸ਼ ਤਸਵੀਰ ਪੇਸ਼ ਕਰਦਾ ਹੈ ਜਦੋਂ ਪੰਛੀ ਆਕਾਸ਼ ਿਵਚ ਉਡਾਰੀਆ ਲਾਉਂਦੇ ਹਨ ਤੇ ਉਸਤਤੀ ਦੇ ਗੀਤ ਗਾਉਂਦੇ ਹਨ। ਇਹਨਾ ਪੰਛੀਆ ਨੇ ਿਦਨ ਭਰ ਚੋਗਾ ਚੁਗ ਿਲਆ ਹੁੰਦਾ ਹੈ ਅਤੇ ਰਾਤ ਭਰ ਦੇ ਆਰਾਮ ਿਪੱਛੋਂ ਨਵੇਂ ਲਹੂ ਤੇ ਥਕੇਵਾ-ਲੱਥੇ ਪਰਾ ਨਾਲ ਉਹ ਆਕਾਸ਼ ਿਵਚ ਉਡਾਰੀਆ ਭਰ ਸਕਦੇ ਹਨ। ਪਰ ਮੈਨ ਅਿਜਹੇ ਪੰਛੀਆ ਨ ਦੇਖਣ ਦਾ ਦੁੱਖ ਸਿਹਣਾ ਪੈਂਦਾ ਹੈ ਿਜਹੜੇ ਜਾਗਦੇ ਹਨ ਤਾ ਉਹਨਾ ਿਵਚ ਪਰ ਫੜਫਾਉਣਾ ਜੋਗੀ ਿਹੰਮਤ ਵੀ ਨਹੀਂ ਹੁੰਦੀ। ਿਹੰਦੁਸਤਾਨੀ ਆਕਾਸ਼ ਹੇਠ ਮਨੁੱਖੀ ਪੰਛੀ ਜਦੋਂ ਜਾਗਦੇ ਹਨ ਤਾ ਆਰਾਮ ਕਰਨ ਦਾ ਭਰਮ ਪਾਲਣ ਨਾਲੋਂ ਵੀ ਵੱਧ ਥੱਕੇ ਹੁੰਦੇ ਹਨ। ਕਰੋੜਾ ਲੋਕਾ ਲਈ ਜਾ ਤਾ ਸਦੀਵੀ ਜਗਰਾਤਾ ਹੈ ਜਾ ਸਦੀਵੀ ਘੂਕੀ ਦੀ ਹਾਲਤ ਹੈ। ਇਹ ਨਾਕਾਬਲੇ ਿਬਆਨ ਸਿਥਤੀ ਹੈ ਿਜਸਦਾ ਅਿਹਸਾਸ ਇਹਦੇ ਤਜਰਬੇ ਰਾਹੀਂ ਹੀ ਹੋ ਸਕਦਾ ਹੈ। ਮੈਂ ਦੇਿਖਆ ਹੈ ਿਕ ਦੁੱਖ ਭੋਗ ਰਹੇ ਲੋਕਾ ਨ ਕਬੀਰ ਦੇ ਗੀਤਾ ਨਾਲ ਿਦਲਾਸਾ ਦੇਣਾ ਿਕੰਨਾ ਅਸੰਭਵ ਹੈ। ਕਰੋੜਾ ਭੁੱਖੇ ਲੋਕ ਇੱਕੋ ਕਿਵਤਾ ਦੀ ਮੰਗ ਕਰਦੇ ਹਨ ਤੇ ਉਹ ਹੈ ਸਰੀਰ ਿਵਚ ਜਾਨ ਪੈਦਾ ਕਰਨ ਜੋਗਾ ਅੰਨ। ਇਹ ਉਹਨਾ ਨ ਿਦੱਤਾ ਨਹੀਂ ਜਾ ਸਕਦਾ। ਇਹ ਉਹ ਕਮਾ ਕੇ ਹੀ ਖਾ ਸਕਦੇ ਹਨ ਅਤੇ ਇਹ ਉਹ ਆਪਣੇ ਲਹੂ-ਮੁੜਹਕੇ ਨਾਲ ਹੀ ਕਮਾ ਸਕਦੇ ਹਨ।" ਪੰਜ ਸਾਲ ਤੇ ਕੁਝ ਮਹੀਨੇ ਿਪੱਛੋਂ ਉਹਨਾ 'ਯੰਗ ਇੰਡੀਆ' ਿਵਚ ਉਹਨਾ ਿਲਿਖਆ ਸੀ, "ਹਨੂਮਾਨ ਨੇ ਆਪਣਾ ਸੀਨਾ ਚੀਰਕੇ ਿਦਖਾਇਆ ਸੀ ਿਕ ਉਸਦੇ ਿਹਰਦੇ ਿਵਚ ਿਸਵਾਏ ਰਾਮ ਨਾਮ ਦੇ ਹੋਰ ਕੁਝ ਵੀ ਨਹੀਂ। ਪਰ ਮੇਰੇ ਿਵਚ ਆਪਣਾ ਸੀਨਾ ਚੀਰਕੇ ਿਦਖਾਉਣ ਦੀ ਉਹ ਸ਼ਕਤੀ ਨਹੀਂ ਹੈ। ਿਜਹੜੀ ਹਨੂਮਾਨ ਿਵਚ ਸੀ। ਪਰ ਮੈਂ ਤੁਹਾਨ ਯਕੀਨ ਦੁਆ ਸਕਦਾ ਹਾ ਿਕ ਜੇ ਤੁਹਾਡੇ ਿਵਚੋਂ ਕੋਈ ਮੇਰਾ ਸੀਨਾ ਚੀਰਨ ਦੀ ਰੁਚੀ ਰੱਖਦਾ ਹੋਵੇ ਤਾ ਤੁਸੀਂ ਮੇਰੇ ਸੀਨੇ ਿਵਚ ਵੀ ਉਸੇ ਰਾਮ ਦਾ ਿਪਆਰ ਹੀ ਦੇਖੋਗੇ ਿਜਸਨ ਮੈਂ ਿਹੰਦ ਦੇ ਕਰੋੜਾ ਫ਼ਾਕਾਕਸ਼ ਲੋਕਾ ਦੇ ਿਚਹਰੇ ਿਵੱਚੋਂ ਦੇਖਦਾ ਹਾ"। ਗਾਧੀ ਜੀ ਨੇ 'ਦਿਰਦਰ ਨਰਾਇਣ' ਦਾ ਨਵਾ ਕਥਨ ਵੀ ਘਿੜਆ ਸੀਦਿਰਦਰ ਨਰਾਇਣ ਦਾ ਅਰਥ ਗਰੀਬਾ ਦਾ ਦੇਵਤਾ ਨਹੀਂ ਸਗੋਂ ਗਰੀਬਾ ਤੋਂ ਹੈ ਜੋ ਆਪ ਦੇਵਤਾ ਹਨ। ਉਹਨਾ ਦੀ ਪੂਜਾ ਅਿਜਹੀ ਸੇਵਾ ਰਾਹੀਂ ਕਰਨੀ ਲੋੜੀਂਦੀ ਹੈ ਿਜਹੜੀ ਉਹਨਾ ਨ ਕੰਮ ਕਰਨ ਤੇ ਸੰਘਰਸ਼ ਕਰਨ ਤੇ ਇਸ ਤਰਹਾ ਗਰੀਬੀ ਤੋਂ ਛੁਟਕਾਰਾ ਹਾਸਲ ਕਰਨ ਿਵਚ ਸਹਾਈ ਹੋ ਸਕੇ।" ਉਹਨਾ ਗਰੀਬਾ ਨ ਉਥੇ ਲੱਿਭਆ ਿਜਥੇ ਉਹ ਵਸਦੇ ਸਨ-ਅਰਥਾਤ ਿਪੰਡਾ ਿਵਚ। ਮਾਰਚ, 1922 ਿਵਚ ਅਦਾਲਤ ਿਵਚ ਿਦੱਤੇ ਆਪਣੇ ਧੜੱਲੇ ਭਰੇ ਿਬਆਨ ਿਵਚ ਉਹਨਾ ਿਕਹਾ ਸੀ: "ਸ਼ਿਹਰਾ ਿਵਚ ਵੱਸਣ ਵਾਿਲਆ ਨ ਇਸ ਗੱਲ ਦਾ ਘੱਟ ਹੀ ਇਲਮ ਹੈ ਿਕ ਿਹੰਦ ਤੇ ਅੱਧ ਭੁੱਖੇ ਲੋਕ ਿਕਸ ਤਰਹਾ ਬੇਬਸੀ ਦੀਆ ਿਨਵਾਣਾ ਿਵਚ ਲਿਹੰਦੇ ਜਾ ਰਹੇ ਹਨ। ਸ਼ਿਹਰਾ ਿਵਚ ਵਸਣੇ ਵਾਲੇ ਲੋਕਾ ਨ ਇਸ ਗੱਲ ਦਾ ਵੀ ਅਿਹਸਾਸ ਨਹੀਂ ਿਕ ਿਜਹੜੀ ਘਟੀਆ ਿਜਹੀ ਆਰਾਮਦੇਹ ਿਜ਼ੰਦਗੀ ਉਹ ਿਜਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਿਜਹੜਾ ਉਹ ਬਦੇਸ਼ੀ ਲੋਟੂਆ ਲਈ ਕਰ ਰਹੇ ਹਨ। ਉਹ ਨਹੀਂ ਜਾਣਦੇ ਿਕ ਿਜਨਹਾ ਮੁਨਾਿਫ਼ਆ ਤੇ ਿਜਸ ਦਲਾਲੀ

ਦੇ ਆਸਰੇ ਉਹ ਿਜਉਂ ਰਹੇ ਹਨ, ਉਹ ਲੋਕਾ ਦਾ ਖ਼ੂਨ ਚੂਸਕੇ ਹਾਸਲ ਕੀਤੀ ਜਾ ਰਹੀ ਹੈ। ਉਹਨਾ ਨ ਨਹੀਂ ਪਤਾ ਿਕ ਕਾਨਨ ਦੇ ਨਾਅ ਉਤੇ ਿਜਹੜੀ ਸਰਕਾਰ ਬਰਤਾਨਵੀ ਿਹੰਦ ਿਵਚ ਕਾਇਮ ਹੈ ਉਹ ਲੋਕਾ ਦੀ ਇਸੇ ਲੁੱਟ ਖਸੁੱਟ ਨ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕਿੜਆ ਦੀ ਕੋਈ ਚਤੁਰਾਈ ਿਪੰਡਾ ਿਵਚ ਉਹਨਾ ਿਪੰਜਰਾ ਨ ਿਧਆਨ ਤੋਂ ਪਰਹਾ ਨਹੀਂ ਿਲਜਾ ਸਕਦੀ, ਿਜਹੜੇ ਤਾਹਨ ਸਾਿਖਆਤ ਦੇਖਣ ਨ ਿਮਲਦੇ ਹਨ। ਮੈਨ ਇਸ ਗੱਲ ਿਵਚ ਕੋਈ ਸ਼ੱਕ ਨਹੀਂ ਿਕ ਇੰਗਲੈਂਡ ਿਵਚ ਅਤੇ ਿਹੰਦ ਦੇ ਸ਼ਿਹਰਾ ਿਵਚ ਵੱਸਣ ਵਾਲੇ ਲੋਕਾ, ਦੋਹਾ ਨ ਮਨੁੱਖਤਾ ਦੇ ਿਖਲਾਫ਼ ਉਸ ਿਭਆਨਕ ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਿਜਸਦੀ ਿਮਸਾਲ ਿਹੰਦ ਿਵਚ ਹੋਰ ਕੋਈ ਨਹੀਂ ਿਮਲਦੀ।" ਿਨਸਚੇ ਹੀ ਇਹ ਗਾਧੀ ਜੀ ਦਾ ਉਸ ਦਰਦਮੰਦੀ ਦਾ ਪਤਾ ਿਦੰਦੀ ਸੀ ਿਜਹੜੀ ਉਹ ਿਵਰਵੇ ਲੋਕਾ ਤੇ ਗਰੀਬਾ ਲਈ ਮਿਹਸੂਸ ਕਰਦੇ ਸਨ। ਪਰ ਇਹ ਗੱਲ ਦਰਦਮੰਦੀ ਤੋਂ ਇਲਾਵਾ ਕੁਝ ਹੋਰ ਨ ਵੀ ਦਰਸਾਉਂਦੀ ਸੀ। ਇਹ ਸਾਡੇ ਦੇਸ਼ ਦੇ ਸਮਾਜੀ ਿਦਰਸ਼ ਦੀ ਹਕੀਕਤ ਦੀ ਪਛਾਣ ਕਰ ਲੈਣ ਦਾ ਪਤਾ ਿਦੰਦੀ ਹੈ ਿਜਸਦਾ ਅੱਤ ਭਾਰੂ ਪੱਖ ਸੀ ਪੇਂਡੂ ਦੁਰਦਸ਼ਾ। ਪਰ ਇਸਦੇ ਸਮਾਜੀ ਪੱਖ ਿਵਚ ਜਾਣ ਤੋਂ ਪਿਹਲਾ ਉਹਨਾ ਦੀ ਦਰਦਮੰਦੀ ਬਾਰੇ ਕੁਝ ਲਫ਼ਜ਼ ਕਿਹਣੇ ਜ਼ਰੂਰੀ ਹਨ। ਇਹ ਠੀਕ ਨਹੀਂ ਹੋਵੇਗਾ ਿਕ ਇਸ ਉਤੇ ਟਕੋਰ ਕੀਤੀ ਜਾਏ। ਨਾ ਹੀ ਇਸ ਿਦਰਸ਼ ਦਾ ਿਨਰੋਲ ਿਵਿਗਆਨਕ ਿਵਸ਼ਲੇਸ਼ਨ ਇਸਦੀ ਥਾ ਲੈ ਸਕਦਾ ਹੈ। ਇਸ ਨ ਖੈਰਾਤ ਜਾ ਪਰਉਪਕਾਰ ਨਾਲ ਤੁਲਨਾ ਦੇਣੀ ਵੀ ਠੀਕ ਨਹੀਂ। ਇਹ ਅਿਜਹੀ ਮੌਜੂਦਾ ਿਰਵਾਜੀ ਬਿਹਸ ਨਾਲੋਂ ਵੀ ਉਕਾ ਹੀ ਵੱਖਰੀ ਹੈ ਿਕ ਕੰਗਾਲੀ ਦੀ ਰੇਖਾ ਕੀ ਹੈ ਅਤੇ ਿਕੰਨੇ ਲੋਕ ਉਸ ਤੋਂ ਹੇਠਾ ਜਾ ਉਤੇ ਰਿਹੰਦੇ ਹਨ। ਸਭ ਤੋਂ ਵੱਡੀ ਗੱਲ ਨੈਤਿਕਤਾ ਦੀ ਹੈ, ਿਨਆ ਤੇ ਬਰਾਬਰੀ ਲਈ ਜਜ਼ਬੇ ਦੀ ਹੈ, ਿਜਸ ਤੋਂ ਿਬਨਾ ਿਹੰਦ ਿਵਚ ਸਾਡੇ ਲੋਕਾ ਵਾਸਤੇ ਿਜ਼ੰਦਗੀ ਲਈ ਜਾ ਵਧੇਰੇ ਮਨੁੱਖੀ ਹਾਲਤਾ ਲਈ ਕੋਈ ਕਦਰਯੋਗ ਸੰਘਰਸ਼ ਨਹੀਂ ਹੋ ਸਕਦਾ, ਸ਼ੋਸ਼ਿਲਜ਼ਮ ਲਈ ਸੰਘਰਸ਼ ਦੀ ਤਾ ਗੱਲ ਹੀ ਛੱਡੋ। ਮਾਰਕਸ ਨੇ ਆਪ ਵੀ ਿਲਿਖਆ ਸੀ ਿਕ ਜੋ ਕੁਝ ਮੈਂ ਕੀਤਾ, ਉਸਦਾ ਬਦਲ ਿਸਰਫ਼ ਇਹੀ ਸੀ ਮੈਂ ਪਸ਼ੂਆ ਿਜਹੇ ਿਵਹਾਰ ਤੋਂ ਕੰਮ ਲੈਂਦਾ ਅਤੇ ਮਨੁੱਖਤਾ ਵੱਲ ਿਪੱਠ ਕਰ ਲੈਂਦਾ। ਲੈਿਨਨ ਨੇ ਨਾ ਿਸਰਫ਼ ਇਨਕਲਾਬੀ ਵਲਵਲੇ ਅਤੇ ਿਵਿਗਆਨਕ ਸਮਝ ਨ ਇੱਕਿਮਕ ਕਰਨ ਦੀ ਗੱਲ ਕੀਤੀ ਸੀ ਸਗੋਂ ਮਜ਼ਦੂਰ ਸ਼ਰੇਣੀ ਦੇ ਆਵੱਸ਼ਕ ਇਤਹਾਸਕ ਰੋਲ ਿਵਚ ਉਹਨਾ ਦਾ ਿਵਸ਼ਵਾਸ ਐਨਾ ਜ਼ੋਰਦਾਰ ਸੀ ਇਸ ਨੇ ਸਮੁੱਚੀ ਮਜ਼ਦੂਰ ਸ਼ਰੇਣੀ ਨ ਆਪਣੇ ਵੇਗ ਿਵਚ ਸਮੋ ਿਲਆ ਸੀ। ਮਾਓ ਜ਼ੇ ਤੁੰਗ ਦੇ ਪਰਮਾਣੀਕ ਪੱਖ ਦਾ ਵੀ ਇਹ ਿਹੱਸਾ ਸੀ ਿਕ ਉਹਨਾ ਆਪਣੇ ਅੰਦਰ ਗਰੀਬਾ ਲਈ ਡੂੰਘਾ ਜਜ਼ਬਾ ਪੈਦਾ ਕਰਨ ਉਤੇ ਜ਼ੋਰ ਿਦੱਤਾ। ਪਰਮਾਣੀਕ ਮਾਓਵਾਦ ਦੇ ਿਬਹਤਰਹੀਨ ਿਵਆਿਖਆਕਾਰ ਿਲਊਸ਼ਾਓਕੀ ਨੇ ਵੀ ਕਿਮਊਿਨਸਟ ਪਾਰਟੀ ਦੀ ਆਵੱਸ਼ਕ ਜਨਤਕ ਸੇਧ ਉਤੇ ਜ਼ੋਰ ਿਦੰਿਦਆ ਿਲਿਖਆ ਸੀ ਜਨਤਾ ਨਾਲ ਿਪਆਰ ਇਸਦਾ ਪਿਹਲਾ ਲਾਜ਼ਮੀ ਅੰਸ਼ ਹੈ। ਇਹ ਮੰਨਣਾ ਹੀ ਪੈਂਦਾ ਹੈ ਿਕ ਲੋਕਾ ਲਈ ਿਪਆਰ ਤੇ ਗਰੀਬਾ ਲਈ ਦਰਦਮੰਦੀ ਨ ਕੁਝ ਇਨਕਲਾਬੀ ਹਲਿਕਆ ਿਵਚ ਇਹਨੀਂ ਿਦਨੀਂ ਿਘਰਣਾ ਿਜਹੀ ਨਾਲ ਦੇਿਖਆ ਜਾਦਾ ਹੈ ਜਾ ਿਫਰ ਇਸਨ ਉਪਭਵਾਕਤਾ ਆਖਕੇ ਇਸਦਾ ਮਖੌਲ ਉਡਾਇਆ ਜਾਦਾ ਹੈ। ਪਰ ਲੋਕਾ ਦੇ ਦੁੱਖਾ ਪਰਤੀ ਇਹ ਕਾਰੋਬਾਰੀ ਿਜਹੀ ਪਹੁੰਚ ਹੀ ਦੱਸਦੀ ਹੈ ਿਕ ਿਜਹੜੇ ਹਲਕੇ ਅਿਜਹੀ ਪਹੁੰਚ ਤੋਂ ਕੰਮ ਲੈਂਦੇ ਹਨ ਉਹ ਲੋਕਾ ਤੋਂ ਿਕਉਂ ਦੂਰ ਹੋ ਜਾਦੇ ਹਨ ਤੇ ਿਕਉਂ ਉਹ ਜਨਤਕ ਹੁੰਗਾਰਾ ਹਾਸਲ ਕਰਨ ਿਵਚ ਸਫ਼ਲ ਨਹੀਂ ਹੁੰਦੇ। ਿਜਹੜੇ ਿਵਅਕਤੀ ਿਹੰਦ ਿਵਚ ਜਨਤਕ ਕਾਰਜ ਿਵਚ ਸ਼ਾਮਲ ਹਨ ਉਹਨਾ ਸਾਿਰਆ ਲਈ ਸ਼ਾਇਦ ਆਪਣੇ ਆਪ ਨ ਗਾਧੀ ਜੀ ਵਾਗ ਲੋਕਾ ਨਾਲ ਤਨੋਂ ਮਨੋਂ ਇੱਕਿਮਕ ਕਰ ਸਕਣਾ ਨਾ ਜ਼ਰੂਰੀ ਹੈ ਤੇ ਨਾ ਹੀ ਸੰਭਵ ਪਰ ਗਾਧੀ ਜੀ ਵਰਗੀ ਪੂਰਨ ਅਭੇਦਤਾ ਜ਼ਰੂਰੀ ਹੈ। ਇਸ ਨੈਿਤਕ ਰਾਜਨੀਤਕ ਨੁਕਤੇ ਨ ਲਾਭੇ ਛੱਡਿਦਆ ਪੇਂਡੂ ਿਨਰਧਨਤਾ ਦੇ ਇਸ ਵਰਤਾਰੇ ਨ ਸਮਝਣਾ ਇਕ ਹੋਰ ਅਿਹਮ ਕਾਰਜ ਹੈ। ਿਹੰਦ ਦੇ ਬਹੁਤ ਸਾਰੇ ਪੇਂਡੂ ਖੇਤਰਾ ਿਵਚ ਕੰਗਾਲੀ ਦੇ ਪਸਰਨ ਦੇ ਨਾਲ ਨਾਲ ਚੱਲ ਿਰਹਾ ਿਨਰਧਨਤਾ ਦਾ ਇਹ ਚੱਕਰ ਪਰਲੋਤਾਰੀਕਰਣ ਦੀ ਜਾ ਇੰਝ ਕਿਹ ਲਵੋ ਿਕ ਮਜ਼ਦੂਰ ਸ਼ਰੇਣੀ ਨ ਹੋਂਦ ਿਵਚ ਆਉਣ ਦੀ ਗਤੀ ਨਾਲੋਂ ਿਕਤੇ ਵੱਧ ਤੇਜ਼ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਿਕ ਇਹ ਚੱਕਰ ਕਸਿਬਆ ਤੇ ਮਹਾਨਗਰਾ ਨ ਹੈਰਾਨਕੁਨ ਹੱਦ ਤੱਕ ਆਪਣੀ ਲਪੇਟ ਿਵਚ ਲੈ ਿਰਹਾ ਹੈ। ਇਸ ਵਰਤਾਰੇ ਨ ਲੁੰਪਨੀਕਰਣ ਦੇ ਖਾਨੇ ਿਵਚ ਿਲਖ ਛੱਡਣਾ ਵੀ ਗ਼ਲਤ ਹੋਵੇਗਾ। ਇਹ ਪੇਂਡੂ-ਸ਼ਿਹਰੀ ਕੰਗਾਲੀ ਦੀ ਿਨਰੰਤਰ ਪਰਿਕਰਆ ਹੈ। ਸਾਰੇ ਹੀ ਗਰੀਬ ਲੁੰਪਨ, ਉਜੱਡ ਤੇ ਸੋਚਹੀਣ ਪਰੋਲੇਤਾਰੀਆ ਨਹੀਂ ਆਖੇ ਜਾ ਸਕਦੇ ਕਈ ਪੱਖਾ ਤੋਂ ਇਸ ਤੱਥ ਦਾ ਅੱਤ ਕਰੁਣਾਮਈ ਪਰਗਟਾਵਾ ਬਾਲ-ਮਜ਼ਦੂਰੀ ਿਵਚ ਹੋ ਿਰਹਾ ਵਾਧਾ ਹੈ। ਅਣਸੰਗਠਤ ਗਰੀਬ ਭਾਵੇਂ ਉਹ ਿਪੰਡਾ ਿਵਚ ਵਸਦੇ ਹਨ ਜਾ ਸ਼ਿਹਰਾ ਿਵਚ, ਉਹਨਾ ਹਲਿਕਆ ਲਈ ਿਕਤੇ ਵੱਧ ਿਧਆਨ ਦਾ ਕੇਂਦਰ ਹੋਣੇ ਚਾਹੀਦੇ ਹਨ, ਿਜਹੜੇ ਸਾਡੇ ਦੇਸ ਦੀ ਸੋਸ਼ਿਲਸਟ ਕਾਯਾਪਲਟ ਲਈ ਕੰਮ ਕਰ ਰਹੇ ਹਨ। ਗਾਧੀ ਜੀ ਦੀ ਦੇਣ ਦੇ ਇਕ ਹੋਰ ਪੱਖ ਨ ਅਿਜਹੇ ਬਹੁਤ ਸਾਰੇ ਲੋਕਾ ਵਲੋਂ ਵੀ ਿਵਵਾਦਪੂਰਣ ਿਗਿਣਆ ਜਾਏਗਾ ਿਜਹੜੇ ਉਂਝ ਉਹਨਾ ਦੇ ਪਰਸੰਸਕ ਤੇ ਪੁਜਾਰੀ ਹਨ। ਇਸਦਾ ਸੰਬੰਧ ਸੈਕੂਲਿਰਜ਼ਮ ਜਾ ਧਰਮ ਿਨਰਪੱਖਤਾ ਨਾਲ ਹੈ। ਗਾਧੀ ਜੀ ਅਕਸਰ ਆਪਣੇ ਆਪ ਨ ਨਾ ਿਸਰਫ਼ ਿਹੰਦੂ ਸਗੋਂ ਸਨਾਤਨੀ ਧਰਮੀ ਿਹੰਦੂ ਆਖਦੇ ਸਨ। ਉਹ ਵਰਣ-ਆਸ਼ਰਮ-ਧਰਮ ਨ ਇਸਦੇ ਪੁਰਾਤਨ ਰੂਪ ਿਵਚ ਜਾਇਜ਼ ਠਿਹਰਾਉਂਦੇ ਸਨ। ਉਹ ਆਪਣੇ ਆਪ ਨ ਭਗਵਤ ਗੀਤਾ ਦਾ ਪੁਜਾਰੀ ਵੀ ਦਸਦੇ ਸਨ। ਉਹ ਕਿਹੰਦੇ ਸਨ ਿਕ ਉਹਨਾ ਦਾ ਆਦਰਸ਼ ਰਾਮ ਰਾਜ ਹੈ। ਪਰਾਰਥਨਾ ਮੀਿਟੰਗਾ, ਿਜਨਹਾ ਨ ਉਹ ਆਪਣੀ ਐਜੀਟੇਸ਼ਨ ਲਈ ਮੁੱਖ ਸਾਧਨ ਵਜੋਂ ਵਰਤਦੇ ਸਨ ਇਹਨਾ ਮੀਿਟੰਗਾ ਿਵਚ ਭਜਨ ਗਾਏ ਜਾਦੇ ਸਨ ਭਾਵੇਂ ਇਸਦੇ ਨਾਲ ਨਾਲ ਕੁਰਾਨ ਸਰੀਫ਼ ਦੀਆ ਆਇਤਾ ਤੇ ਈਸਾਈ ਸ਼ਬਦ ਵੀ ਪੜਹੇ ਜਾਦੇ ਸਨ। ਇਸ ਬਾਰੇ ਿਕਹਾ ਜਾਦਾ ਹੈ ਿਕ ਗਾਧੀ ਜੀ ਦੇ ਇਸ ਵਤੀਰੇ ਨੇ ਮੁਸਿਲਮ ਭਾਵਨਾਵਾ ਨ ਠੇਸ ਪਹੁੰਚਾਈ, ਉਹਨਾ ਨ ਕਾਗਰਸ ਨਾਲੋਂ ਦੂਰ ਕਰ ਿਦੱਤਾ ਅਤੇ ਿਹੰਦੂ ਪੁਨਰ-ਉਥਾਨ ਨ ਉਤਸ਼ਾਿਹਤ ਕੀਤਾ। ਇਹ ਵੀ ਿਕਹਾ ਜਾਦਾ ਹੈ ਿਕ ਸੈਕੂਲਿਰਜ਼ਮ ਦਾ ਅਰਥ ਸਾਰੇ ਧਰਮਾ ਨਾਲ ਇਕੋ ਿਜਹਾ ਸਲੂਕ ਨਹੀਂ ਸਗੋਂ ਧਰਮ ਨ ਪਬਿਲਕ ਖੇਤਰ ਿਵਚੋਂ ਬਾਹਰ ਰੱਖਣ ਤੇ ਇਸਨ ਿਨੱਜੀ ਿਵਸ਼ਵਾਸ ਤੱਕ ਸੀਮਤ ਕਰਨ ਨਾਲ ਹੈ। ਮਹਾਤਮਾ ਗਾਧੀ ਦੀ ਅਿਜਹੀ ਨਕਤਚੀਨੀ ਉਸ ਇਤਹਾਸਕ ਸਮੇਂ ਤੇ ਸਿਥਤੀ ਦਾ ਸਹੀ ਮੁਲਅੰਕਣ ਨਹੀਂ, ਿਜਸ ਿਵਚ ਉਹ ਜੀਵੇ ਤੇ ਉਹਨਾ ਕੰਮ ਕੀਤਾ। ਵਾਸਤਵ ਿਵਚ ਅਿਜਹੀ ਨੁਕਤਾਚੀਨੀ ਿਹੰਦੁਸਤਾਨ ਦੇ ਸਮੇਂ ਤੇ ਸਿਥਤੀ ਨ ਵੀ ਠੀਕ ਅਰਥਾ ਿਵਚ ਨਾ ਪੜਹਨ ਦੇ ਬਰਾਬਰ ਹੈ। ਜੇ ਿਹੰਦੁਸਤਾਨ ਧਾਰਿਮਕ ਰਾਜ ਨਹੀਂ ਬਿਣਆ ਅਤੇ ਜੇ ਇਸਦੇ ਲੋਕ ਡੂੰਘੀਆ ਧਾਰਮਕ ਭਾਵਨਾਵਾ ਦੇ ਤੇ ਧਰਮਾ ਦੀ ਅਨੇਕਤਾ ਦੇ ਬਾਵਜੂਦ ਸੈਕੂਲਰ ਹੀ ਹਨ ਤਾ ਇਹ ਸੱਭ ਤੋਂ ਵੱਧ ਗਾਧੀ ਜੀ ਦੀ ਿਸਆਣੀ, ਸਿਹਨਸ਼ੀਲ ਤੇ ਿਦਰੜ ਅਗਵਾਈ ਦਾ ਹੀ ਸਦਕਾ ਸੀ। ਨਿਹਰੂ, ਭਗਤ ਿਸੰਘ ਕਿਮਊਿਨਸਟਾ ਤੇ ਹੋਰਨਾ ਨੇ ਵੀ ਿਹੰਦੂਸਤਾਨ ਨ ਸੈਕੂਲਰ ਬਨਾਉਣ ਿਵਚ ਿਹੱਸਾ ਪਾਇਆ। ਪਰ ਇਸਦਾ ਮੁੱਖ ਿਸਹਰਾ ਗਾਧੀ ਜੀ ਨ ਹੀ ਜਾਦਾ ਹੈ। ਇਹ ਗਾਧੀ ਜੀ ਸਨ ਿਜਨਹਾ ਿਕਸੇ ਵੀ ਹੋਰ ਨਾਲੋਂ ਵੱਧ ਿਹੰਦੂ ਸੋਚ ਨ ਸੈਕੂਲਰ ਬਨਾਉਣ ਿਵਚ ਿਹੱਸਾ ਪਾਇਆ, ਿਹੰਦੂਆ ਦੀ ਿਵਸ਼ਾਲ ਬਹੁਿਗਣਤੀ ਨ ਸਾਰੇ ਹੀ ਧਰਮਾ ਨਾਲ ਇਕੋ ਿਜਹਾ ਸਲੂਕ ਕਰਨ ਦੀ ਿਸੱਿਖਆ ਤੇ ਪਰੇਰਨਾ ਿਦੱਤੀ। ਇਹ ਉਹਨਾ ਦੀ ਦੇਣ ਹੀ ਸੀ ਿਕ ਨਾਸਿਤਕਤਾ ਨ ਵੀ ਿਹੰਦੂ ਸਮੂਹ ਦਾ ਿਹੱਸਾ ਸਮਿਝਆ ਜਾਣ ਲੱਗਾ। ਉਹਨਾ ਦਾ ਧਰਮ ਇਕ ਅਿਜਹਾ ਧਰਮ ਸੀ ਿਜਸਨ ਨਾ ਚਰਚ ਦੀ ਲੋੜ ਸੀ ਤੇ ਨਾ ਹੀ ਰਾਜ ਦੀ। ਇਹ ਇਕ ਅਿਜਹੀ ਪਰਾਪਤੀ ਸੀ ਿਜਸਦੀ ਿਮਸਾਲ ਇਤਹਾਸ ਿਵਚ ਹੋਰ ਕੋਈ ਨਹੀਂ ਿਮਲਦੀ। ਇਹ ਪਰਾਪਤੀ ਸੀ ਧਾਰਮਕ ਪਰਿਵਰਤੀਆ ਨ ਠੇਸ ਪਹੁੰਚਾਏ ਿਬਨਾ ਸੈਕੂਲਰ ਸ਼ਕਤੀਆ ਨ ਅੱਗੇ ਿਲਆਉਣ ਿਵਚ ਸਫ਼ਲਤਾ ਹਾਸਲ ਕਰਨ ਦੀ, ਭਾਵੇਂ ਇਹ ਪਰਾਪਤੀ ਿਵਿਗਆਨਕ ਸੋਚ ਨ ਜਨਤਕ ਪੱਧਰ ਉਤੇ ਭਾਰਤੀ ਸੁਭਾਅ ਦਾ ਿਹੱਸਾ ਬਨਾਉਣ ਤੱਕ ਨਾ ਪਹੁੰਚ ਸਕੀ। ਇਸਦਾ ਇਕ ਅਿਹਮ ਕਾਰਨ ਇਹ ਸੀ ਿਕ ਸ਼ੋਸ਼ਿਲਸਟ ਇਨਕਲਾਬ ਲਈ ਕੰਮ ਕਰ ਰਹੀਆ ਸ਼ਕਤੀਆ ਇਸ ਦੇਸ਼ ਿਵਚ ਬਹੁਤੀ ਪਰਗਤੀ ਨਾ ਕਰ ਸਕੀਆ।

ਿਹੰਦੂ ਿਫਰਕਾਪਰਸਤੀ ਨ ਉਹਨਾ ਿਵਚੋਂ ਆਪਣਾ ਅਸਲ ਦੁਸ਼ਮਣ ਿਦਿਸਆ, ਇਸੇ ਲਈ ਉਹਨਾ ਨੇ ਮਹਾਤਮਾ ਨ ਗੋਲੀ ਮਾਰਕੇ ਕਤਲ ਕਰ ਿਦੱਤਾ। ਮੁਸਲਮ ਿਫਰਕਾਪਰਸਤੀ ਿਜਨਹਾ ਕਾਰਨਾ ਕਰਕੇ ਵਧੀ ਤੇ ਪਸਰੀ ਜਨਤਕ ਐਜੀਟੇਸ਼ਨ ਤੇ ਪਰਾਪੇਗੰਡੇ ਬਾਰੇ ਮਹਾਤਮਾ ਗਾਧੀ ਦੇ ਿਦਰਸ਼ਟੀਕੋਨ ਤੇ ਮੁਹਾਵਰੇ ਨਾਲ ਕੋਈ ਸੰਬੰਧ ਨਹੀਂ। ਸੱਚਮੁਚ ਧਾਰਮਕ ਮੁਸਲਮ ਆਗੂ, ਭਾਵੇਂ ਉਹ ਮੌਲਾਨਾ ਆਜ਼ਾਦ ਸਨ ਜਾ ਿਦਓਬੰਦ ਮਦਰਸੇ ਦੇ ਖਾਨ ਅਬਦੁਲ ਗ਼ੁਖ਼ਾਰ ਖਾਨ, ਗਾਧੀ ਜੀ ਤੇ ਉਹਨਾ ਦੀ ਲਿਹਰ ਦੇ ਨੇੜੇ ਸਨ। ਮੁਹੰਮਦ ਅਲੀ ਿਜਨਾਹ, ਿਜਹੜੇ ਿਸਗਰਟ ਅਤੇ ਸ਼ਰਾਬ ਪੀਂਦੇ ਸਨ, ਿਜਨਹਾ ਕੁਰਾਨ ਸ਼ਰੀਫ ਕਦੇ ਨਹੀਂ ਸੀ ਪਿੜਹਆ ਤੇ ਨਮਾਜ਼ ਵੀ ਕਦੇ ਘੱਟ ਹੀ ਪੜਹੀ ਸੀ ਤੇ ਿਜਹੜੇ ਪਾਰਸੀ ਸੁਆਣੀ ਨਾਲ ਿਵਆਹ ਹੋਏ ਸਨ, ਖਾੜਕੂ ਮੁਸਲਮ ਿਫਰਕਾ ਪਰਸਤੀ ਦੇ ਆਗੂ ਜਾ ਬਣੇ ਅਤੇ ਆਗੂ ਵੀ ਉਹ ਆਪਣੇ ਉਤਲੇ ਖਾਿਸਆ ਦੇ ਬਾਵਜੂਦ ਨਹੀਂ ਸਗੋਂ ਇਹਨਾ ਖਾਿਸਆ ਕਰਕੇ ਬਣੇ। ਗਾਧੀ ਜੀ ਦੇ ਦੋਸਤਾ ਤੇ ਹਮਦਰਦਾ ਿਵਚ ਨਾ ਿਸਰਫ਼ ਕੱਟੜ ਇਸਲਾਮੀ ਆਗੂ ਵੀ ਸ਼ਾਮਲ ਸਨ ਸਗੋਂ ਅਿਜਹੇ ਆਗੂ ਵੀ ਸ਼ਾਮਲ ਸਨ ਿਜਨਹਾ ਦੀ ਸੋਚ ਬੜੀ ਪਰਗਤੀਸ਼ੀਲ ਸੀ ਤੇ ਿਜਨਹਾ ਨ ਇਸਲਾਮੀ ਮੁਸਲਮ ਆਗੂ ਵੀ ਨਹੀਂ ਿਕਹਾ ਜਾ ਸਕਦਾ। ਮੁਹੰਮਦ ਅਲੀ ਿਜਨਾਹ ਦੇ ਆਪਣੇ ਆਪ ਨ ਪਾਿਕਸਤਾਨੀ ਨਾਅਰੇ ਨਾਲ ਨੱਥੀ ਕਰ ਲੈਣ ਿਪੱਛੋਂ ਜੇ ਅਿਜਹੇ ਮੁਸਲਮ ਆਗੂਆ ਦਾ ਮੁਸਲਮ ਵਸੋਂ ਿਵਚ ਜਨਤਕ ਪਰਭਾਵ ਨਾ ਿਰਹਾ। ਇਸ ਦੇ ਕਾਰਨ ਕੋਈ ਹੋਰ ਸਨ। ਅਜੋਕੇ ਿਹੰਦੁਸਤਾਨ ਿਵਚ ਜੇ ਿਫਰਕੂ ਹਾਲਤ ਿਵਗੜੀ ਹੈ ਤਾ ਉਹ ਪਾਿਕਸਤਾਨ ਦੇ ਬਨਣ ਨਾਲ ਿਵਗੜੀ ਹੈ ਭਾਵੇਂ ਿਹੰਦੂ ਿਫਰਕੂਪਰਸਤੀ ਵਧੇਰੇ ਖ਼ਤਰਨਾਕ ਿਫਰਕਾਪਰਸਤੀ ਹੈ ਪਰ ਮੁਸਲਮ ਿਫਰਕਾਪਰਸਤੀ ਵੀ ਕਦੇ ਿਨਸਿਕਿਰਆ ਨਹੀਂ ਰਹੀ। ਸਗੋਂ ਇੰਝ ਕਿਹਣਾ ਚਾਹੀਦਾ ਹੈ ਿਕ ਿਪਛਲੇ ਕੁਝ ਸਾਲਾ ਿਵਚ ਹੋਰ ਵੀ ਜ਼ਿਹਰਲੀ ਹੋ ਗਈ ਹੈ। ਿਫਰਕਾਪਰਸਤੀ ਦਾ ਇਹ ਿਵਗਿੜਆ ਰੂਪ ਸਾਡੇ ਦੇਸ਼ ਿਵਚ ਅੱਗੇਵਧੂ ਤੇ ਸੋਸ਼ਿਲਸਟ ਮੁੱਖੀ ਲਿਹਰਾ ਨ ਦਰਪੇਸ਼ ਸੱਭ ਤੇ ਖ਼ਤਰਨਾਕ ਸਮੱਿਸਆਵਾ ਿਵਚੋਂ ਇਕ ਹੈ। ਇਸ ਿਵਰੁੱਧ ਰਾਜਨੀਤਕ ਤੇ ਜਥੇਬੰਦਕ ਲੜਾਈ ਲੜਨ ਤੋਂ ਇਲਾਵਾ ਇਸ ਨਾਲ ਿਵਚਾਰਧਾਰਕ ਤੌਰ 'ਤੇ ਿਨਪਟਣ ਲਈ ਵੱਖ ਵੱਖ ਪੱਧਰਾ ਉਤੇ ਉਪਰਾਲੇ ਕਰਨੇ ਪੈਣਗੇ। ਬੁਿਨਆਦੀ ਸੋਸ਼ਿਲਸਟ ਿਵਚਾਰਧਾਰਾ ਦਾ ਪਰਚਾਰ, ਿਵਿਗਆਨਕ ਰਵੱਈਏ ਦਾ ਪਾਸਾਰ ਤੇ ਧਾਰਮਕ ਸਿਹਨਸ਼ੀਲਤਾ ਦੀ ਪਾਣ-ਇਹ ਿਤੰਨੇ ਗੱਲਾ ਨਾਲੋਂ ਨਾਲ ਕਰਨੀਆ ਪੈਣਗੀਆ। ਇਸ ਖੇਤਰ, ਿਵਚ ਗਾਧੀ ਜੀ ਦੇ ਢੰਗਾ ਤੇ ਿਵਰਸੇ ਦੀ ਜ਼ਬਰਦਸਤ ਅਿਹਮੀਅਤ ਹੈ। ਇਸ ਪਰਸੰਗ ਿਵਚ ਇਹ ਿਜ਼ਕਰ ਵੀ ਉਿਚੱਤ ਹੀ ਹੋਵੇਗਾ ਿਕ ਕੇਵਲ ਅਿਜਹੇ ਚਾਰ ਿਵਅਕਤੀ ਹੀ ਹੋਏ ਹਨ ਿਜਨਹਾ ਗਾਧੀ ਜੀ ਨ ਸੱਚਮੁਚ ਸਮਿਝਆ। ਪਿਹਲਾ ਿਵਅਕਤੀ ਸੀ। ਿਬਰਲਾ ਿਜਸਨੇ ਸਾਲਾਬੱਧੀ ਗਾਧੀ ਜੀ ਦੇ ਪਰਛਾਵੇਂ ਿਵਚ ਰਿਹਕੇ ਅਸਲ ਅਰਥਾ ਿਵਚ ਉਸਦਾ ਪੂਰਾ ਲਾਭ ਉਠਾਇਆ। ਦੂਜਾ ਿਵਅਕਤੀ ਸੀ ਨੱਥੂ ਰਾਮ ਗਾਡਸੇ ਿਜਸਨ ਮਿਹਸੂਸ ਹੋਇਆ ਿਕ ਖਾੜਕੂ ਿਹੰਦੂ ਿਫਰਕਾਪਰਸਤੀ ਦੇ ਫੈਲਣ ਲਈ ਗਾਧੀ ਜੀ ਨ ਰਾਹ ਿਵਚੋਂ ਹਟਾਉਣਾ ਜ਼ਰੂਰੀ ਹੈ। ਤੀਜਾ ਿਵਅਕਤੀ ਸੀ ਜਵਾਹਰ ਲਾਲ ਨਿਹਰੂ ਜੋ ਜਾਣਦਾ ਸੀ ਿਕ ਮਹਾਤਮਾ ਗਾਧੀ ਦੀ ਲੀਡਰਿਸ਼ਪ ਤੋਂ ਿਬਨਾ ਇਕ ਆਧੁਿਨਕ ਤੇ ਆਜ਼ਾਦ ਿਹੰਦੁਸਤਾਨ ਦੇ ਉਭਰ ਕੇ ਅੱਗੇ ਆਉਣ ਦੀ ਕੋਈ ਸੰਭਾਵਨਾ ਨਹੀਂ, ਤੇ ਚੌਥਾ ਿਵਅਕਤੀ ਸੀ ਲੈਿਨਨ ਿਜਸਨੇ 1920 ਿਵਚ ਕਿਮਊਿਨਸਟ ਇੰਟਰਨੈਸ਼ਨਲ ਦੀ ਦੂਸਰੀ ਕਾਗਰਸ ਸਮੇਂ ਐੱਮ।ਐੱਨ।ਰਾਏ ਦੀ ਤੰਗਨਜ਼ਰੀ ਦਾ ਿਵਰੋਧ ਕੀਤਾ ਤੇ ਕਿਮਉਿਨਸਟਾ ਨ ਸੱਦਾ ਿਦੱਤਾ ਿਕ ਉਹ ਆਪਣੀ ਆਜ਼ਾਦ ਹਸਤੀ ਤੇ ਤਾਕਤ ਨ ਪੂਰੀ ਤਰਹਾ ਕਾਇਮ ਰੱਖਿਦਆ ਤੇ ਮਜ਼ਬੂਤ ਕਰਿਦਆ ਗਾਧੀ ਦੀ ਅਗਵਾਈ ਹੇਠਲੀ ਲਿਹਰ ਨਾਲ ਮੁਤਿਹੱਦ ਹੋਣਾ। ਗਾਧੀ ਜੀ ਦੀ ਿਜ਼ੰਦਗੀ ਤੇ ਕੰਮ ਦਾ ਅੰਤਲਾ ਉਸਾਰੂ ਤੇ ਪਰਸੰਗਕ ਪੱਖ ਉਹ ਰਣਨੀਤੀ ਹੈ ਿਜਹੜੀ ਉਹਨਾ ਸਾਮਰਾਜ ਿਵਰੋਧੀ ਸੰਘਰਸ਼ ਲਈ ਤੇ ਬਰਤਾਨਵੀ ਬਸਤੀਵਾਦੀ ਰਾਜ ਨ ਉਲਟਾਉਣ ਲਈ ਿਵਕਸਤ ਕੀਤੀ। ਇਸ ਤੱਥ ਨ ਬਹੁਤ ਉਛਾਿਲਆ ਜਾਦਾ ਹੈ ਿਕ ਉਹ ਲਿਹਰ ਨ ਬੜੇ ਨਾਜ਼ਕ ਪਲਾ ਉਤੇ ਵਾਪਸ ਲੈ ਲੈਂਦੇ ਰਹੇ। ਇਸਦਾ ਮਤਲਬ ਇਹ ਿਲਆ ਜਾਦਾ ਹੈ ਿਕ ਉਹਨਾ ਲੋਕਾ ਦੇ ਆਪ ਮੁਹਾਰੇ ਇਨਕਲਾਬੀ ਉਭਾਰ ਨ ਠੱਲ ਪਾ ਿਦੱਤੀ, ਜਦ ਿਕ ਇਸ ਉਭਾਰ ਨੇ ਉਸਦੀ "ਸੋਧਵਾਦੀ ਅਗਵਾਈ" ਨ ਤੇ ਉਸ ਵੱਲੋਂ ਸ਼ੁਰੂ ਕੀਤੇ ਗਏ "ਸ਼ਾਤੀਵਾਦੀ ਇਨਕਲਾਬ" ਨ ਿਪੱਛੇ ਛੱਡ ਜਾਣਾ ਸੀ। "ਸ਼ਾਤੀਵਾਦੀ ਇਨਕਲਾਬ" ਦੇ ਪੱਦ ਦੀ ਵਰਤੋਂ ਗਰਾਮਚੀ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈ। ਗਰਾਮਚੀ ਨੇ ਗਾਧੀ ਜੀ ਦੇ ਸੰਬੰਧ ਿਵਚ ਇਸ ਪਦਾਵਲੀ ਦਾ ਿਜ਼ਕਰ ਆਪਣੀ ਿਲਖਤ "ਬੰਦੀਖ਼ਾਨੇ ਦੀਆ ਨੋਟਬੁਕਸ, ਿਵਚ ਦੋ ਵਾਰ ਕੀਤਾ ਸੀ। 'ਤੇਜ਼ ਿਖਆਲ' ਨੁਕਤਾਚੀਨ ਇਸ ਗੱਲ ਨ ਕਦੇ ਵੀ ਸੰਤੋਖਜਨਕ ਢੰਗ ਨਾਲ ਿਬਆਨ ਨਹੀਂ ਕਰ ਸਕੇ ਿਕ ਆਖਰ ਕੀ ਕਾਰਨ ਸੀ ਿਕ ਲੋਕ ਸੰਘਰਸ਼ ਨ ਉਭਾਰ ਿਵਚ ਆਉਣ ਲਈ ਗਾਧੀ ਜੀ ਦੀ ਅਗਵਾਈ ਦੀ ਉਡੀਕ ਰਹੀ ਅਤੇ ਿਕਉਂ ਅਿਜਹਾ ਹੋਇਆ ਿਕ ਿਸਵਾਏ 1945-46 ਦੇ ਸੰਖੇਪ ਿਜਹੇ ਵਕਫ਼ੇ ਦੇ ਅਿਜਹਾ ਕੋਈ ਸਮਾ ਨਹੀਂ ਸੀ ਜਦੋਂ ਗਾਧੀ ਨੇ ਇਸ ਸੰਘਰਸ਼ ਨ ਵਾਪਸ ਲੈਣ ਦਾ ਆਦੇਸ਼ ਿਦੱਤਾ ਹੋਵੇ ਪਰ ਇਹ ਫੇਰ ਵੀ ਜਾਰੀ ਿਰਹਾ ਹੋਵੇ। ਕੀ ਕਾਰਨ ਹੈ ਿਕ ਗਾਧੀ ਦੀ ਦੀ ਕਿਥੱਤ 'ਗ਼ਦਰੀ' ਉਹਨਾ ਦੇ ਜਨਤਕ ਪਰਭਾਵ ਨ ਘਟਾਉਣ ਦਾ ਕਾਰਨ ਨਾ ਬਣੀ। ਇਹ ਿਕਵੇਂ ਹੋਇਆ ਿਕ ਵਧੇਰੇ ਇਨਕਲਾਬੀ ਅੰਸ਼ ਿਤੰਨ ਦਹਾਿਕਆ ਦੇ ਲੰਮੇ ਸਮੇਂ ਿਵਚ ਉਹਨਾ ਿਵਰੁੱਧ ਬੇਪਰਤੀਤੀ ਪੈਦਾ ਨਾ ਕਰ ਸਕੇ ਤੇ ਸੰਘਰਸ਼ ਦੀ ਅਗਵਾਈ ਆਪਣੇ ਹੱਥਾ ਿਵਚ ਨਾ ਲੈ ਸਕੇ। 20ਵੀਂ ਸਦੀ ਿਵਚ ਿਤੰਨ ਦਹਾਿਕਆ ਦੇ ਸਮੇਂ ਨ ਐਨੀ ਛੋਟੀ ਇਤਹਾਸਕ ਅਵਧੀ ਵੀ ਨਹੀਂ ਆਿਖਆ ਜਾ ਸਕਦਾ। ਗਾਧੀ ਜੀ ਦੀ ਰਣਨੀਤੀ ਨ ਸਮਝਣ ਿਵਚ ਿਜਹੜੀ ਗੱਲ ਹੋਰ ਵੀ ਸਹਾਈ ਹੋ ਸਕਦੀ ਹੈ ਉਹ ਹੈ ਗਰਾਮਚੀ ਦਾ ਿਵਸਤਰਤ ਿਵਸ਼ਲੇਸ਼ਨ ਿਜਹੜਾ ਉਹਨਾ ਆਪਣੀ ਪੁਸਤਕ "ਿਪਰਜ਼ਨ ਨੋਟਬਕਸ" ਿਵਚ ਕੀਤਾ; "ਇਸ ਤਰਹਾ ਅੰਗਰੇਜ਼ਾ ਦੇ ਿਖਲਾਫ਼ ਸੰਘਰਸ਼ ਲੜਾਈ ਦੇ ਿਤੰਨ ਰੂਪਾ ਿਵਚ ਸਾਹਮਣੇ ਆਇਆ। ਇਹ ਸੀ: ਗਤੀਿਵਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈ। ਗਾਧੀ ਜੀ ਦਾ ਸ਼ਾਤੀਵਾਦੀ ਸਿਤਆਗਰਿਹ ਪੈਂਤੜੇ ਦੀ ਲੜਾਈ ਸੀ। ਇਹ ਲੜਾਈ ਕਦੇ ਗਤੀਿਵਧੀ ਦੀ ਲੜਾਈ ਬਣ ਜਾਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈ। ਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਿਕ ਕਈ ਪੜਾਵਾ ਉਤੇ ਹੜਤਾਲਾ ਗਤੀਿਵਧੀ ਦੀ ਲੜਾਈ ਬਣ ਜਾਦੀਆ ਹਨ ਅਤੇ ਹਿਥਆਰ ਤੇ ਲੜਾਕੇ ਦਸਿਤਆ ਦੀ ਖੁਫ਼ੀਆ ਿਤਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈ। ਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਿਹੱਸਾ ਹਨ।" ਗਾਧੀ ਜੀ ਦੇ ਖੱਬੇਪੱਖੀ ਤੇ ਮਾਰਕਸਵਾਦੀ ਆਲੋਚਕ ਬਹੁਤੀ ਵਾਰ ਇਹੀ ਗੱਲ ਦੁਹਰਾਉਂਦੇ ਹਨ ਿਕ ਉਹਨਾ ਜਨਤਕ ਲਿਹਰ ਨ ਖਾਸ ਹੱਦਾ ਤੋਂ ਅੱਗੇ ਨਾ ਜਾਣ ਿਦੱਤਾ। ਇਹ ਗੱਲ ਠੀਕ ਹੈ। ਇਸਤੋਂ ਇਲਾਵਾ ਜਨਤਾ ਪਰਤੀ ਗਾਧੀ ਜੀ ਦੀ ਪਹੁੰਚ ਦਾ ਇਕ ਹੋਰ ਜੁੜਵਾ ਪੱਖ ਵੀ ਸੀ। ਅਤੇ ਿਜਸ ਤਰਹਾ ਉਹਨਾ ਆਪ ਹੀ ਇਸਨ ਬੜੇ ਕਰੁਣਾਮਈ ਤੇ ਕਾਿਵਕ ਅੰਦਾਜ਼ ਨਾਲ ਿਬਆਨ ਕੀਤਾ -ਉਹਨਾ ਦਾ ਇਹ ਜੁੜਵਾ ਪੱਖ ਸੀ ਿਕ ਉਹ ਹਰ ਅੱਖ ਦਾ ਹਰ ਹੰਝੂ ਪੂੰਝਣ ਦੀ ਆਕਾਿਖਆ ਰੱਖਦੇ ਸਨ। ਇਸ ਿਸੱਕੇ ਦਾ ਦੂਸਰਾ ਪਾਸਾ ਇਹ ਸੀ ਹੰਝੂ ਪੂੰਝਣ ਦਾ ਕੰਮ ਉਹ ਆਪਣੇ ਤੱਕ ਸੀਮਤ ਰੱਖਣਾ ਚਾਹੁੰਦੇ ਸਨ। ਉਹਨਾ ਹਮੇਸ਼ਾ ਇਸ ਗੱਲ ਉਤੇ ਜ਼ੋਰ ਿਦੱਤਾ ਿਕ ਕਾਗਰਸ, ਿਜਸਦੀ ਅਗਵਾਈ ਉਹ ਆਪ ਕਰਦੇ ਸਨ, ਨ ਕਰੋੜਾ ਬੇਜ਼ੁਬਾਨ ਲੋਕਾ ਦੀ ਜ਼ੁਬਾਨ ਬਨਣਾ ਚਾਹੀਦਾ ਹੈ -ਇਹ ਨਹੀਂ ਿਕ ਕਰੋੜਾ ਬੇਜ਼ੁਬਾਨ ਲੋਕਾ ਨ ਆਪਣੀ ਬੇਬਸੀ ਛੱਡਕੇ ਆਪਣੀ ਆਵਾਜ਼ ਆਪ ਉਠਾਉਣੀ ਚਾਹੀਦੀ ਹੈ। ਿਨਰਸੰਦੇਹ, ਸੱਭ ਕੁਝ ਕਿਹਣ ਤੇ ਕਰਨ ਤੋਂ ਬਾਅਦ ਵੀ ਗਾਧੀ ਜੀ ਬਾਰੇ ਇਹ ਵਰਨਣਯੋਗ ਤੱਥ ਕਾਇਮ ਰਿਹੰਦਾ ਹੈ ਿਕ ਸਾਡੀ ਲੰਮੀ ਤੇ ਸ਼ਾਨਦਾਰ ਤਾਰੀਖ ਿਵਚ ਜਨਤਾ ਨ ਜਗਾਉਣ ਵਾਲਾ ਜੇ ਕੋਈ ਸਭ ਤੇ ਮਹਾਨ ਆਗੂ ਹੋਇਆ, ਉਹ ਮਹਾਤਮਾ ਗਾਧੀ ਹੀ ਸੀ ਤੇ ਰਹੇਗਾ। ਗਾਧੀ ਜੀ ਤੋਂ ਇਲਾਵਾ ਹੋਰ ਿਕਸੇ ਆਗੂ ਦੇ ਸੱਦੇ ਉਤੇ ਲੱਖਾ ਕਰੋੜਾ ਿਹੰਦੁਸਤਾਨੀ ਿਕਸੇ ਨਾ ਿਕਸੇ ਰੂਪ ਿਵਚ ਜਨਤਕ ਲਿਹਰ ਿਵਚ ਸ਼ਾਮਲ ਨਹੀਂ ਸਨ ਹੋਏ । ਸੱਚਮੁਚ ਅਧੁਿਨਕ, ਤੇਜ਼ ਿਖਆਲ ਤੇ ਇਨਕਲਾਬੀ ਲਿਹਰ ਉਦੋਂ ਹੋਂਦ ਿਵਚ ਆਈ ਜਦੋਂ ਉਹਨਾ ਦੀ ਪਿਹਲੀ ਸ਼ਕਤੀਸ਼ਾਲੀ ਪਰੇਰਨਾ ਨੇ ਲੱਖਾ ਕਰੋੜਾ ਲੋਕਾ ਨ ਹਲੂਣਾ ਿਦੱਤਾ, ਇਹ ਠੀਕ ਹੈ ਿਕ ਇਹ ਲਿਹਰਾ ਐਕਸ਼ਨ ਦਾ ਉਹੋ ਿਜਹਾ ਕੌਮ-ਿਵਆਪੀ ਰੂਪ ਧਾਰਨ ਨਾ ਕਰ ਸਕੀਆ, ਿਜਹੜਾ ਹੋਣਾ ਚਾਹੀਦਾ ਸੀ। ਇਥੋਂ ਤੱਕ ਿਕ ਆਪਮੁਹਾਰੇ ਜਨਤਕ

ਉਭਾਰ ਨੇ ਵੀ ਵਰਨਣਯੋਗ ਿਵਸ਼ਾਲਤਾ ਕੇਵਲ 1945-46 ਿਵਚ ਹੀ ਅਖਿਤਆਰ ਕੀਤੀ, ਇਸਤੋਂ ਪਿਹਲਾ ਅਿਜਹਾ ਉਭਾਰ ਘੱਟ ਹੀ ਦੇਖਣ ਿਵਚ ਆਇਆ। ਿਜਥੋਂ ਤੱਕ ਮਹਾਤਮਾ ਗਾਧੀ ਦੀਆ ਅਸਫ਼ਲਤਾਵਾ ਦਾ ਸੰਬੰਧ ਹੈ, ਉਹਨਾ ਇਹਨਾ ਦਾ ਇਕਬਾਲ ਕੀਤਾ। ਪਰ ਖੱਬੇ ਪੱਖ ਤੇ ਉਸਦੀਆ ਊਣਤਾਈਆ ਬਾਰੇ ਕੀ ਿਕਹਾ ਜਾਏ? ਇਸ ਿਵਚ ਕੋਈ ਸ਼ੱਕ ਨਹੀਂ ਿਕ ਪਿਹਲੀ ਸੰਸਾਰ ਜੰਗ ਤੋਂ ਬਾਅਦ ਦੇ ਦੋ ਹੰਗਾਮਾਖੇਜ਼ ਦਹਾਿਕਆ ਦੇ ਦੌਰਾਨ ਤੇ ਇਸ ਿਪਛੋਂ 1947-49 ਦੇ ਸਾਲਾ ਤੱਕ ਸਾਰੇ ਏਸ਼ੀਆ ਿਵਚ ਮਹਾਤਮਾ ਗਾਧੀ ਦੇ ਬਰਾਬਰ ਦਾ ਕੋਈ ਹੋਰ ਆਗੂ ਸਰਵਉਚ ਆਗੂ ਹੋਇਆ ਤਾ ਉਹ ਮਾਓ ਜ਼ੇ ਤੁੰਗ ਹੀ ਸੀ। ਜੇ ਮਹਾਤਮਾ ਗਾਧੀ ਸਰਵਉਚ ਆਗੂ ਬਣੇ ਅਤੇ ਉਹਨਾ ਆਪਣੀ ਇਸ ਸਰਵਉਚਤਾ ਨ ਕਾਇਮ ਰੱਿਖਆ ਤਾ ਇਸ ਿਵਚ ਵੱਡਾ ਹੱਥ ਉਹਨਾ ਦੀ ਆਪਣੀ ਅਣਥੱਕ ਿਮਹਨਤ ਦਾ ਸੀ। ਿਜਸ ਤਰਹਾ ਿਵਲੀਅਮ ਬਲੇਕ ਨੇ ਬਹੁਤ ਿਚਰ ਪਿਹਲਾ ਿਲਿਖਆ ਸੀਊਰਜਾ ਸਦੀਵੀ ਖੁਸ਼ੀ ਹੈ। ਪਰ ਇਹ ਿਨਰੀ ਉਹਨਾ ਦੇ ਸਖਸ਼ੀ ਕਮਾਲ ਜਾ ਿਕਰਸ਼ਮੇ ਦਾ ਿਸੱਟਾ ਨਹੀਂ ਸੀ। ਉਂਝ ਵੀ ਿਕਰਸ਼ਮਾ ਆਪਣੇ ਆਪ ਿਵਚ ਕੋਈ ਬਹੁਤਾ ਅਰਥ ਨਹੀਂ ਰੱਖਦਾ। ਜੇ ਉਹਨਾ ਨ ਸਰਵਉਚਤਾ ਦਾ ਲਾਸਾਨੀ ਅਸਥਾਨ ਹਾਸਲ ਹੋਇਆ ਇਸ ਿਵਚ ਿਤੰਨ ਗੱਲਾ ਦਾ ਸੁਮੇਲ ਸ਼ਾਮਲ ਸੀ। ਉਹਨਾ ਬਰਤਾਨਵੀ ਬਸਤੀਵਾਦੀ ਪਰਬੰਧ ਦੇ ਮੁਕਾਬਲੇ ਉਤੇ ਅਿਜਹਾ ਮੁਕੰਮਲ ਬਦਲ ਪੇਸ਼ ਕੀਤਾ ਿਜਸਨ ਲੋਕ ਸਮਝ ਸਕਦੇ ਸਨ ਤੇ ਚਾਹੁੰਦੇ ਸਨ। ਉਹਨਾ ਇਕ ਅਿਜਹੀ ਜਥੇਬੰਦੀ -ਇੰਡੀਅਨ ਨੈਸ਼ਨਲ ਕਾਗਰਸ- ਉਸਾਰੀ ਿਜਸਦੇ ਅੰਦਰ ਲੋੜਾ ਦਾ ਅਨੁਸ਼ਾਸ਼ਨ ਵੀ ਸੀ ਪਰ ਿਜਹੜੀ ਨਾਲੋ ਨਾਲ ਜਨਤਕ ਲਿਹਰ ਵੀ ਬਣੀ ਰਹੀ। ਿਜਸ ਇਕ ਹੋਰ ਗੱਲ ਿਵਚ ਉਹ ਸਫ਼ਲ ਰਹੇ ਉਹ ਇਹ ਸੀ ਿਕ ਉਹਨਾ ਿਨਰੰਤਰ ਉਭਰ ਰਹੀਆ ਲਿਹਰਾ ਤੇ "ਸ਼ਾਤੀ ਵੇਲੇ" ਦੀਆ ਸਰਗਰਮੀਆ ਦੇ ਸੁਮੇਲ ਰਾਹੀਂ ਲੋਕਾ ਨਾਲ ਨਾਤਾ ਕਾਇਮ ਰੱਿਖਆ "ਸ਼ਾਤੀ ਵੇਲੇ" ਦੀਆ ਸਰਗਰਮੀਆ, ਿਜਨਹਾ ਨ ਉਹ ਉਸਾਰੂ ਸਰਗਰਮੀਆ ਕਿਹੰਦੇ ਸਨ, ਿਵਚ ਚਰਖਾ ਤੇ ਖਾਦੀ, ਸਵੈ-ਸਾਵੀਦਤ ਤੇ ਸਿਹਕਾਰਤਾ ਰਾਹੀਂ ਿਪੰਡਾ ਦੀ ਉਨਤੀ ਦੇ ਕੰਮ ਸ਼ਾਮਲ ਸਨ। ਪਰ ਇਹ ਕੰਮ ਿਨਰੇ ਉਤਪਾਦਨ ਖੇਤਰ ਤੱਕ ਹੀ ਸੀਮਤ ਨਹੀਂ ਸਨ ਸਗੋਂ ਿਸਹਤ ਸਫ਼ਾਈ, ਪੀਣ ਵਾਲੇ ਪਾਣੀ ਤੇ ਸਮਾਜੀ ਸੁਧਾਰਾ ਨਾਲ ਵੀ ਸੰਬੰਧ ਰੱਖਦੇ ਸਨ। ਇਹ ਲਗਾਤਾਰ ਸਰਗਰਮੀ ਕਾਗਰਸ ਨ ਨਾ ਕੇਵਲ ਕੰਮ ਲਾਈ ਰੱਖਦੀ ਸੀ ਤੇ ਲੋਕਾ ਦੇ ਨੇੜੇ ਹੋਣ ਿਵਚ ਮੱਦਦ ਕਰਦੀ ਸੀ ਸਗੋਂ ਅੰਗਰੇਜ਼ ਰਾਜ, ਖੱਬੇਪੱਖ ਅਤੇ ਜਦੋਜਿਹਦ ਕਈ ਿਨਰੋਲ ਕਾਨਨੀ ਢੰਗਾ ਤੋਂ ਵਰਤੋਂ ਕਰਨ ਦੇ ਹਾਮੀਆ ਦੇ ਮੁਕਾਬਲੇ ਉਤੇ ਇਕ ਠੋਸ ਬਦਲ ਵੀ ਪੇਸ਼ ਕਰਦੀ ਸੀ, ਇਸਦੀ ਮੱਦਦ ਨਾਲ ਅਿਜਹੇ ਅਣਿਗਣਤ ਕਾਰਕੁਨ ਵੀ ਪੈਦਾ ਹੋ ਰਹੇ ਸਨ, ਿਜਹੜੇ ਆਮ ਲੋਕਾ ਦਾ ਹੀ ਿਹੱਸਾ ਸਨ ਅਤੇ ਿਜਨਹਾ ਨ ਪਤਾ ਸੀ ਿਕ ਜਨਤਾ ਨ ਜਥੇਬੰਦ ਿਕਵੇਂ ਕਰਨਾ ਹੈ। ਅੰਤ ਿਵਚ ਉਹਨਾ ਸਾਝੇ ਮੁਹਾਜ਼ ਦਾ ਿਵਚਾਰ ਵੀ ਸਾਹਮਣੇ ਿਲਆਦਾ। ਉਹ ਸਰਮਾਏਦਾਰਾ, ਜਾਗੀਰਦਾਰਾ ਤੇ ਇਥੋਂ ਤੱਕ ਿਕ ਰਜਵਾਿੜਆ ਨ ਵੀ ਅਿਜਹੇ ਮੁਹਾਜ਼ ਤੋਂ ਬਾਹਰ ਨਹੀਂ ਸਨ ਰੱਖਦੇ। ਉਹ ਰਾਿਜਆ ਦੇ ਖਾਤਮੇ ਦਾ ਵੀ ਿਵਰੋਧ ਕਰਦੇ ਸਨ। ਉਹਨਾ ਦੀ ਦਲੀਲ ਸੀ ਿਕ ਿਵਸ਼ਾਲ ਤੋਂ ਿਵਸ਼ਾਲ ਸਾਮਰਾਜ ਿਵਰੋਧੀ ਸੰਘਰਸ਼ ਲਈ ਇਹ ਜ਼ਰੂਰੀ ਹੈ। ਤਾ ਵੀ ਅਿਜਹੇ ਮੁਹਾਜ਼ ਦੀ ਸਥਾਪਨਾ ਸਮੇਂ ਇਸ ਗੱਲ ਨ ਵੀ ਿਧਆਨ ਿਵਚ ਰੱਿਖਆ ਿਗਆ ਿਕ ਿਮਹਤਕਸ਼ ਲੋਕਾ ਅਤੇ ਆਮ ਗਰੀਬਾ ਲਈ ਅਿਜਹੇ ਪਰੋਗਰਾਮ ਤੇ ਉਦੇਸ਼ ਵੀ ਉਲੀਕੇ ਜਾਣ ਿਜਹੜੇ ਇਹਨਾ ਲੋਕਾ ਦੀ ਿਜ਼ੰਦਗੀ ਨ ਿਬਹਤਰ ਬਨਾਉਣ ਅਤੇ ਤੇ ਇਹਨਾ ਨ ਤੁਰੰਤ ਰਾਹਤ ਵੀ ਪਹੁੰਚਾਉਣ। ਮਹਾਤਮਾ ਗਾਧੀ ਦੀ ਅਗਵਾਈ ਿਵਚ ਕਾਗਰਸ ਨੇ ਆਮ ਲੋਕਾ ਦੇ ਸੰਬੰਧ ਿਵਚ ਇਹੀ ਰਣਨੀਤੀ ਅਪਣਾਈ ਭਾਵੇਂ ਇਹ ਸਰਮਾਏਦਾਰ ਸ਼ਰੇਣੀ ਸੀ ਿਜਸਨ ਉਹਨਾ ਦੀ ਅਗਵਾਈ ਹੇਠਲੀ ਕਾਗਰਸ ਹੱਥੋਂ ਨਾ ਿਸਰਫ਼ ਬਹੁਤ ਿਜ਼ਆਦਾ ਲਾਭ ਹੋਇਆ ਸਗੋਂ ਰਾਜਸੀ ਸੱਤਾ ਿਵਚ ਵੀ ਇਸਦੀ ਭਾਈਵਾਲੀ ਪੈ ਗਈ। ਤਾ ਵੀ ਇਹ ਕਿਹਣਾ ਦਰੁਸਤ ਨਹੀਂ ਹੋਵੇਗਾ ਿਕ ਸਾਰਾ ਲਾਭ ਸਰਮਾਏਦਾਰ ਸ਼ਰੇਣੀ ਨ ਹੀ ਪਹੁੰਚਾ। ਆਮ ਲੋਕਾ ਤੇ ਸਮੁੱਚੇ ਰੂਪ ਿਵਚ ਪੂਰੀ ਕੌਮ ਨ ਵੀ ਪਰਾਪਤੀ ਹੋਈ। ਇਹ ਪਰਾਪਤੀ ਿਕਸੇ ਹੱਦ ਤੱਕ ਪਦਾਰਥਕ ਅਰਥ ਵੀ ਰੱਖਦੀ ਸੀ ਪਰ ਇਸਨੇ ਵਧੇਰੇ ਕਰਕੇ ਚੇਤਨਾ, ਗੌਰਵ ਤੇ ਕੌਮੀ ਸਵੈ-ਆਦਰ ਪਰਦਾਨ ਕੀਤਾ। ਮਹਾਤਮਾ ਗਾਧੀ ਲਈ ਆਪਣੇ ਲੀਡਰਿਸ਼ਪ ਲਈ ਿਕਸੇ ਿਕਸਮ ਦਾ ਚੈਿਲੰਜ ਗਵਾਰਾ ਨਹੀਂ ਸੀ, ਿਜਥੋਂ ਤੱਕ ਕਿਮਉਿਨਸਟਾ ਦਾ ਸੰਬੰਧ ਹੈ, ਉਹਨਾ ਵੱਲੋਂ ਤਾ ਉਕਾ ਹੀ ਨਹੀਂ। ਪਰ ਇਸਦੇ ਨਾਲ ਨਾਲ ਉਹ ਕਿਮਉਿਨਸਟਾ ਦੀ ਿਮਲਵਰਤਣ ਵੀ ਚਾਹੁੰਦੇ ਸਨ। ਇਹ ਗੱਲ ਵੀ ਿਲਖਤ ਿਵਚ ਆ ਚੁੱਕੀ ਹੈ ਿਕ ਜਦੋਂ 1929 ਿਵਚ ਅੰਗਰੇਜ਼ ਹਾਕਮਾ ਨੇ ਕਿਮਉਿਨਸਟ ਆਗੂਆ ਨ ਮੇਰਠ ਿਵਚ ਜੇਲਹਬੰਦ ਕਰ ਿਦੱਤਾ ਸੀ ਤਾ ਮਹਾਤਮਾ ਗਾਧੀ ਉਹਨਾ ਨ ਜੇਲਹ ਿਵਚ ਿਮਲਣ ਗਏ ਸਨ। ਉਥੇ ਉਹਨਾ ਿਕਹਾ ਿਕ ਮੈਂ ਤੁਹਾਡਾ ਸਿਹਯੋਗ ਚਾਹੁੰਦਾ ਹਾ ਤੇ ਉਸਦੀ ਕਦਰ ਕਰਦਾ ਹਾ। ਐੱਸ਼ਏ ਡਾਗੇ ਨੇ ਉਹਨਾ ਤੋਂ ਪੁੱਿਛਆ ਸੀ ਿਕ ਜੇ ਜਨਤਕ ਸੰਘਰਸ਼ ਦੇ ਦੌਰਾਨ ਿਹੰਸਾ ਦੀ ਕੋਈ ਇੱਕਾ ਦੁੱਕਾ ਘਟਨਾ ਵਾਪਰ ਜਾਦੀ ਹੈ ਤਾ ਤੁਸੀਂ ਸੰਘਰਸ਼ ਨ ਹੀ ਵਾਪਸ ਤਾ ਨਹੀਂ ਲੈ ਲਓਗੇ, ਉਂਝ ਹੀ ਿਜਵੇਂ 1922 ਿਵਚ ਚੌਰਾਚੌਰੀ ਸਮੇਂ ਤੁਸਾ ਕੀਤਾ ਸੀ ਜਦੋਂ ਭੜਕੀ ਹੋਈ ਭੀੜ ਨੇ ਕੁਝ ਪੁਲਸ ਦੇ ਬੰਦੇ ਿਜਉਂਦੇ ਸਾੜ ਿਦੱਤੇ ਸਨ? ਉਹਨਾ ਉਤਰ ਿਦੱਤਾ ਸੀ ਿਕ ਅਿਜਹਾ ਨਹੀਂ ਹੋਵੇਗਾ। ਕਿਮਉਿਨਸਟ ਆਗੂਆ ਿਵਰੁੱਧ ਮੁਕੱਦਮੇ ਦੀ ਪੈਰਵਾਈ ਕਰਨ ਵਾਿਲਆ ਿਵਚ ਸਰਕਦਾ ਕਾਗਰਸੀ ਆਗੂ ਵੀ ਸ਼ਾਮਲ ਸਨ, ਿਜਨਹਾ ਿਵਚੋਂ ਮੋਤੀ ਲਾਲ ਨਿਹਰੂ ਤੇ ਜਵਾਹਰ ਲਾਲ ਨਿਹਰੂ ਦੇ ਨਾਅ ਿਜ਼ਕਰਯੋਗ ਹਨ। ਿਨਰਸੰਦੇਹ ਅੱਜ ਦਾ ਆਜ਼ਾਦ ਿਹੰਦੁਸਤਾਨ ਬਸਤੀਵਾਦੀ ਿਹੰਦੁਸਤਾਨ ਨਾਲੋਂ ਬਹੁਤ ਬਦਲ ਚੁੱਕਾ ਹੈ। ਿਹੰਦੁਸਤਾਨ ਿਵਚ ਕੌਮੀ ਜਮਹੂਰੀ ਇਨਕਲਾਬ ਨ ਨੇਪਰੇ ਚਾਹੜਨ ਦਾ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਨਾਲੋਂ ਿਸਫ਼ਤੀ ਤੌਰ 'ਤੇ ਵਾਪਰੀ ਪੱਧਰ ਉਤੇ ਚੱਲ ਿਰਹਾ ਹੈ। ਇਸਦੇ ਲਈ ਵੱਖਰੀ ਸ਼ਰੇਣੀ-ਮਜ਼ਦੂਰ ਜਮਾਤ- ਦੀ ਸਰਦਾਰੀ ਦੀ ਲੋੜ ਹੈ ਅਤੇ ਵੱਖ ਵੱਖ ਸ਼ਰੇਣੀਆ ਦੀ ਕੁਲੀਜ਼ਨ ਦਾ ਸ਼ਰੇਣੀ ਸੱਤਾ ਉਤੇ ਕਬਜ਼ਾ ਹੀ ਵਰਤਮਾਨ ਚੌਧਰ ਤੇ ਸੱਤਾ ਦਾ ਭੋਗ ਪਾ ਸਕਦਾ ਹੈ। ਇਸਦੇ ਲਈ ਿਜਸ ਪੱਧਰ ਦੀ ਜਨਤਕ ਚੇਤਨਾ ਤੇ ਸ਼ਮੂਲੀਅਤ ਦੀ ਲੋੜ ਹੈ ਉਹ ਵੀ ਵੱਖਰੀ ਿਕਸਮ ਦੀ ਹੋਵੇਗੀ। ਇਹਨਾ ਫਰਕਾ ਨ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਾ ਹੀ ਗਾਧੀਵਾਦ ਦੀ ਇਕਟੱਕ ਨੁਕਤਾਚੀਨੀ ਕੀਤੇ ਅਤੇ ਉਸਦਾ ਪਰਭਾਵ ਘਟਾਏ ਿਬਨਾ ਕੌਮੀ ਜਮਹੂਰੀ ਇਨਕਲਾਬ ਵੱਲ ਅੱ ਗੇ ਵਿਧਆ ਜਾ ਸਕਦਾ ਹੈ। ਪਰ ਫੇਰ ਵੀ ਗਾਧੀਵਾਦ ਦਾ ਿਨਰੋਲ ਿਨਖੇਧ ਵੀ ਨਹੀਂ ਹੋ ਸਕਦਾ।

Related Documents

Mohit Sen
June 2020 8
Mohit
April 2020 13
Mohit Resume
October 2019 14
Mohit Final
May 2020 7
Sen
June 2020 36
Mohit-cv
June 2020 5